ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸੁਣ ਕੇ ਮੇਰੀ ਸੁਹਜ-ਕਲਾ ਦੀ ਕਦਰਦਾਨ ਬਿਰਤੀ ਪ੍ਰਬਲ ਹੋ ਗਈ! ਮੈਂ ਫੁਲ ਨੂੰ ਖੁਟੀ ’ਚੋਂ ਕਢ ਕੇ ਉਸ ਦੀ ਅਸਲ ਵਰਗੀ ਰੰਗਤ ਤੇ ਬਨਾਵਟ ਉਤੇ ਬੜੇ ਸਵਾਦ ਨਾਲ ਵਿਚਾਰ ਕਰਨ ਲਗ ਪਿਆ। ਆਖ਼ਰ ਕਲਾ-ਨਸ਼ੇ ਵਿਚ ਮੇਰੇ ਮੂੰਹੋਂ ਨਿਕਲ ਗਿਆ, 'ਮਾਰ ਵਾ ਕੁੱਬਿਆ!" ਇਹ ਸੁਣ ਕੇ ਕੋਲੋਂ ਮੇਰੀ ਮਾਂ ਬੋਲ ਉਠੀ "ਹੇਹ ਕਹਿ ਤਕਿਆ ਈ, ਕੁੱਬੇ ਨਾ ਕਮਾਲ ਤਕਣਾ ਈ ਤੇ ਜੀਤ ਸਿੰਘੇ ਨੇ ਗੁਰਦਵਾਰੇ ਜਾ ਕੇ ਤਕ। ਕੰਧਾਂ ਤੇ ਤੇ ਫੁਲ, ਭਿੱਤਾਂ ਤੇ ਤੇ ਫੁਲ, ਛੱਤਾਂ ਤੇ ਤੇ ਫੁਲ, ਹਿਕ ਹਿਕ ਸਰੂੰ ਬਣਾਨੈਂ ਤਕਿਆਂ ਭੁਖ ਤ੍ਰੇਹ ਲਹਿ ਜਾਨੀਂ ਐ। ਇਹ ਕੁੱਬਾ ਕਿਐ ਹਿਕ ਚੀਜ਼ ਐ।" ਇਹ ਸੁਣ ਕੇ ਥੋੜੇ ਚਿਰ ਲਈ ਮੇਰੀ ਕੁਬੇ ਬਾਰੇ ਰਾਏ ਬਦਲ ਗਈ, ਪਰ ਛੇਤੀ ਹੀ ਘ੍ਰਿਣਾਅਮਾਵਸ ਵਿਚ ਸੁਹਜ-ਕਲਾ ਦੀਆਂ ਬਰੀਕੀਆਂ ਅਲੋਪ ਹੋ ਗਈਆਂ।

ਉਸੇ ਦਿਨ ਸ਼ਾਮ ਵੇਲੇ ਗਲੀ ਵਿਚੋਂ ਲੰਘਦਿਆਂ ਮੈਂ ਇਕ ਮੁੰਡੇ ਨੂੰ ਗੰਡੇਰੀਆਂ ਚੂਪਦਿਆਂ ਵੇਖਿਆ ਜੋ ਵਿਚ ਵਿਚ ਹੁਜਕੇ ਮਾਰ ਮਾਰ ਕੇ ਗਾ ਰਿਹਾ ਸੀ

ਕੂਬਾ ਭਾਵੇਂ ਕੂਬਾ, ਮੂੰਹ ਉਹਦਾ ਚੂਬਾ
ਸਭਨਾਂ ਤੋਂ ਵਧੇਰੀਆਂ, ਦੇਂਦਾ ਪਰ ਗਨੇਰੀਆਂ।

ਮੁੰਡਾ ਤਾਂ ਗਾਂਦਾ ਗਾਂਦਾ ਲੰਘ ਗਿਆ, ਪਰ ਮੇਰਾ ਮਨ ਫੇਰ ਸੋਚ-ਸਾਗਰ ਵਿਚ ਗੋਤੇ ਖਾਣ ਲਗ ਪਿਆ। ਮੈਂ ਇਹ ਦੇਖ ਕੇ ਹੈਰਾਨ ਸਾਂ ਕਿ ਕਿਵੇਂ ਗਲੀ ਦਾ ਬੱਚਾ ਬੱਚਾ ਕੁੱਬੇ ਉਤੇ ਖ਼ੁਸ਼ ਹੈ, ਪਰ ਮੈਂ ਹਾਂ ਕਿ ਅਕਾਰਣ ਨਫ਼ਰਤ ਕਰੀ ਜਾਂਦਾ ਹਾਂ। ਏਨੇ ਨੂੰ ਕੁੱਬੇ ਦੀ ਹਟੀ ਆ ਗਈ ਅਤੇ ਮੇਰੀਆਂ ਅਖਾਂ ਆਪਣੇ ਆਪ ਕੁੱਬੇ ਵਲ ਮੁੜੀਆਂ। ਕੁਬਾ ਮੇਰੀ ਵਲ ਪਹਿਲੋਂ ਹੀ ਦੇਖ ਰਿਹਾ

੧੭੩