ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਉਸ ਦੀਆਂ ਸੰਘਣਆਂ ਮੁਛਾਂ ਵਿਚੋਂ ਇਕ ਅਜੀਬ ਜਹੀ ਮੁਸਕ੍ਰਾਹਾਟ ਨੇ ਮੇਰੀ ਵਲ ਝਾਕਿਆ, ਜਿਸ ਉਤੇ ਵਿਚਾਰ ਕਰਦਾ ਮੈਂ ਅਗੇ ਲੰਘ ਗਿਆ।

ਰਾਤ ਵੇਲੇ ਸੋਣ ਲਈ ਜਦ ਮੈਂ ਬਿਜਲੀ ਬੁਝਾ ਕੇ ਮੰਜੇ ਉਤੇ ਲੇਟਿਆ ਤਾਂ ਹਨੇਰੇ ਦੀ ਚਾਦਰ ਉਤੇ ਕੁੱਬੇ ਦੀ ਅਜੀਬ ਮੁਸਕ੍ਰਾਹਟ ਬਿਜਲੀ ਵਾਂਗ ਦਿਸਣ-ਲੁਕਣ ਲਗੀ। ਮੈਂ ਆਪਣੇ ਮਨ ਨੂੰ ਬਤੇਰਾ ਹੋਰ ਹੋਰ ਪਾਸੇ ਲਾਉਣ ਦੇ ਯਤਨ ਕਰਦਾ ਸਾਂ, ਪਰ ਮੁਸਕ੍ਰਾਹਟ ਅੱਖਾਂ ਅਗੋਂ ਨਹੀਂ ਸੀ ਹਟਦੀ। ਅਗਲੇ ਦਿਨ ਵੀ ਇਕ ਦੋ ਵਾਰੀ ਕੁੱਬੇ ਦੀ ਮੁਸਕਾਨ ਨੇ ਦਰਸ਼ਨ ਦਿਤੇ। ਇਸੇ ਤਰ੍ਹਾਂ ਕਿੱਨਾ ਚਿਰ ਗੁਜ਼ਰ ਗਿਆ, ਪਰ ਏਸ ਅਰਸੇ ਵਿਚ ਕੋਈ ਦਿਨ ਐਸਾ ਨਹੀਂ ਸੀ ਲੰਘਿਆ ਜਿਸ ਦਿਨ ਇਹ ਅਜੀਬ ਮੁਸਕਾਨ ਮੁਛਾਂ ਵਿਚੋਂ ਨਾ ਝਾਕੀ ਹੋਵੇ।

ਹੁਨਾਲ ਵਿਚ ਮੈਂ ਦੋਸਤਾਂ ਨਾਲ ਕਸ਼ਮੀਰ ਚਲਾ ਗਿਆ। ਉਥੇ ਜਾ ਕੇ ਮੇਰੀ ਆਦਤ ਹੈ ਕਿ ਮੈਂ ਹਰ ਇਕ ਚੀਜ਼ ਨੂੰ ਭੁਲ ਜਾਂਦਾ ਹਾਂ, ਇਥੋਂ ਤਕ ਕਿ ਅਖ਼ਬਾਰ ਤੇ ਕਿਤਾਬਾਂ ਵੀ ਨਹੀਂ ਪੜ੍ਹਦਾ। ਕਿਉਂਕਿ ਕੁਝ ਦਿਨ ਲਈ ਬਾਹਰਲੀ ਦੁਨੀਆਂ ਨੂੰ ਪੂਰੀ ਤਰ੍ਹਾਂ ਭੁਲ ਜਾਣਾ ਆਦਮੀ ਨੂੰ ਦੁਨੀਆਂ ਦੇ ਕੰਮਾਂ ਲਈ ਵਧੇਰੇ ਯੋਗ ਬਣਾ ਦੇਂਦਾ ਹੈ। ਨਾਲੇ ਜ਼ਹਿਰਮੁਹਰਾ ਨਦੀਆਂ, ਕੰਵਲ ਜੜੀਆਂ ਝੀਲਾਂ, ਨੀਲੇ ਅਕਾਸ਼ਾਂ, ਚੀਲ-ਕਜੇ ਪਹਾੜਾਂ ਅਤੇ ਹੋਰ ਅਨੇਕਾਂ ਕੁਦਰਤ ਦੀਆਂ ਜੀਉਂਦੀਆਂ ਜਾਗਦੀਆਂ ਪਾਕ-ਕਿਤਾਬਾਂ ਨੂੰ ਛਡ ਕੇ ਮੈਨੂੰ ਮੁਰਦਾ ਤੇ ਬੇਜਾਨ ਕਾਗਜ਼ਾਂ ਨੂੰ ਫਰੋਲਣ ਵਿਚ ਕੋਈ ਦਾਨਾਈ ਨਹੀਂ ਦਿਸਦੀ। ਹਾਂ, ਮੈਂ ਉਥੇ ਜਾ ਕੇ ਸਭ ਕੁਝ ਭੁਲ ਗਿਆ ਪਰ ਕੁੱਬੇ ਦੀ ਸਰਬ-ਵਿਆਪੀ ਮੁਸਕਾਨ ਉਥੇ ਵੀ ਪਹੁੰਚ ਚੁਕੀ ਹੋਈ ਸੀ। ਇਹ ਵੇਖ ਕੇ ਮੈਂ ਬਹੁਤ ਛਿਥਾ

੧੭੪