ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਖ ਹੁੰਦਾ ਹੈ, ਪਰ ਹਰ ਲਫ਼ਜ਼ ਦੀ ਏਨੀ ਵਡੀ ਉਮਰ ਤੇ ਏਨੀ ਵਰਤੋਂ ਨੇ ਓਹਦੇ ਨਾਲ ਹੋਰ ਕਈ ਚੀਜ਼ਾਂ ਵੀ ਜੋੜੀਆਂ ਹੁੰਦੀਆਂ ਹਨ, ਜਿਹੜੀਆਂ ਲਿਖਾਰੀ ਦੀ ਚੋਣ ਤੇ ਅਸਰ ਪਾਂਦੀਆਂ ਹਨ। ਇਹ ਹਨ ਲਫ਼ਜ਼ਾਂ ਦੀ ਆਵਾਜ਼ ਤੇ ਓਹਨਾਂ ਦੇ ਨਾਲ ਸੰਬੰਧ ਰੱਖਣ ਵਾਲੇ ਜਜ਼ਬਾਤੀ ਅਨੋਭਾਵ।

ਕਈ ਲਫ਼ਜ਼ਾਂ ਦੀ ਆਵਾਜ਼ ਹੀ ਓਹਨਾਂ ਦੇ ਅਰਥ ਉਜਾਗਰ ਕਰ ਦੇਂਦੀ ਹੈ, ਜਾਂ ਆਪਣੇ ਅਰਥ ਵਾਲੀ ਚੀਜ਼ ਦਾ ਚਿਤ੍ਰ ਸਾਹਮਣੇ ਲਿਆ ਦੇਂਦੀ ਹੈ। ਅਜਿਹੇ ਲਫ਼ਜ਼ਾਂ ਦੀਆਂ ਬੜੀਆਂ ਸਾਦਾ ਮਿਸਾਲਾਂ ਇਹ ਹਨ: ਗੜ੍ਹਕ, ਸਰਸਰ, ਠਕਠਕ, ਬੁਲਬੁਲਾ, ਕਾਂਬਾ, ਝਿਲਮਿਲ, ਲਿਸ਼ਕਾਰਾ ਆਦਿ।

ਖ਼ਾਸ ਲਫ਼ਜ਼ ਖ਼ਾਸ ਜਜ਼ਬਾਤੀ ਮਨੋਭਾਵ ਪੈਦਾ ਕਰਦੇ ਹਨ। ਲਫ਼ਜ਼ਾਂ ਦੀ ਇਕ ਸ਼ਖ਼ਸੀਅਤ ਬਣ ਚੁਕੀ ਹੁੰਦੀ ਹੈ। ਇਕੋ ਅਰਥ ਰਖਣ ਵਾਲੇ ਵਖ ਵਖ ਲਫ਼ਜ਼ ਲ ਲਓ——ਕੋਈ ਬੜਾ ਸ਼ਾਨਾਂ-ਮਤਾ ਹੁੰਦਾ ਹੈ, ਕੋਈ ਮਲੂਕ, ਤੇ ਕੋਈ ਬੜਾ ਹੈਂਕੜੀ। ਸੋ ਲਿਖਾਰੀ ਨੇ ਜਿਹੋ ਜਿਹਾ ਜਜ਼ਬਾਤੀ ਭਾਵ ਦਸਣਾ ਹੋਵੇ, ਉਹੋ ਜਿਹੇ ਲਫ਼ਜ਼ ਚੁਣਨੇ ਚਾਹੀਦੇ ਹਨ। ਮਿਸਾਲ ਵਜੋਂ ਕੁਝ ਲਫ਼ਜ਼ ਹਨ: ਪਤੀ, ਗਭਰੂ, ਖਸਮ,ਕੰਤ ਜਾਂ ਪਤਨੀ,

੧੫