ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆ। ਅਤੇ ਹੌਲੀ ਹੌਲੀ ਇਹ ਛਿਥਾਪਨ ਡਰ ਵਿਚ ਬਦਲਣ ਲਗ ਪਿਆ। ਕੁਝ ਚਿਰ ਮਗਰੋਂ ਮੈਨੂੰ ਯਕੀਨ ਹੋ ਗਿਆ ਕਿ ਇਹ ਮੁਸਕਾਨ ਮੈਨੂੰ ਕਿਸੇ ਦਿਨ ਸ਼ੁਦਾਈ ਬਣਾ ਕੇ ਹੀ ਸਾਹ ਲਏਗੀ। ਇਹ ਸੋਚ ਕੇ ਮੈਨੂੰ ਕੁੱਬੇ ਨਾਲ ਹੋਰ ਵੀ ਨਫ਼ਰਤ ਹੋ ਗਈ। ਪਹਿਲੇ ਮੈਂ ਉਸ ਨੂੰ ਕੇਵਲ ਇਕ ਬਦਸ਼ਕਲ ਇਨਸਾਨ ਸਮਝਦਾ ਸਾਂ, ਪਰ ਹੁਣ ਇਕ ਭਿਆਨਕ ਭੂਤ।

ਦੋ ਮਹੀਨਿਆਂ ਬਾਅਦ ਮੈਂ ਕਸ਼ਮੀਰੋਂ ਪਰਤਿਆ ਅਤੇ ਰਾਤ ਨੂੰ ਖੁਲ੍ਹੀ ਛਤ ਉਤੇ ਲੇਟਿਆ। ਕੋਈ ਦਸ ਕੁ ਵਜੇ ਨਾਲ ਘਰ ਦੇ ਸਾਰੇ ਜੀ ਮੇਰੇ ਕੋਲੋਂ ਕਸ਼ਮੀਰ ਦੀਆਂ ਗਲਾਂ ਸੁਣਦੇ ਸੁਣਦੇ ਸੌਂ ਗਏ ਸਨ। ਮੇਰੀਆਂ ਅਖਾਂ ਨੀਂਦਰ ਤੇ ਥਕੇਵੇਂ ਨਾਲ ਭਾਰੀਆਂ ਹੋ ਕੇ ਮੁੰਦੀਣ ਵਾਲੀਆਂ ਹੀ ਸਨ ਕਿ ਕਿਸੇ ਦੇ ਗਾਉਣ ਦੀ ਅਵਾਜ਼ ਮੇਰੇ ਕੰਨਾਂ ਵਿਚ ਪਈ। ਰਾਤ ਦੀ ਸ਼ਾਂਤ-ਚੁਪ ਵਿਚ ਬਿਹਾਗ ਦੀਆਂ ਅਲਸਾਈਆਂ ਤਾਨਾਂ ਮੈਨੂੰ ਬਹੁਤ ਮਿਠੀਆਂ ਲਗੀਆਂ। ਬਾਲਾ ਕਿੰਗ, ਜੋ ਅਜੇ ਪਾਸੇ ਮਾਰ ਰਿਹਾ ਸੀ, ਬੋਲ ਉਠਿਆ "ਭਾਪਾ ਜੀ ਕੁੱਥੈਅ! ਹਾਂਆਂ! ਕੁੱਥੈਅ!" ਮੈਂ ਕੁੱਬੇ ਦੇ ਕਸਬ ਨੂੰ ਸਲਾਹੁੰਦਾ ਤੇ ਆਪਣੇ ਬੁਰੇ ਵਤੀਰੇ ਤੇ ਲਾਹਨ ਤਾਹਨ ਕਰਦਾ ਛੇਤੀ ਹੀ ਸੌਂ ਗਿਆ।

ਸੁਤਿਆਂ ਸੁਤਿਆਂ ਕੀ ਵੇਖਦਾ ਹਾਂ ਕਿ ਮੈਨੂੰ ਪਲੇਗ ਦੀ ਗਿਲਟੀ ਨਿਕਲੀ ਹੋਈ ਹੈ ਅਤੇ ਮੰਜੇ ਉਤੇ ਕਲ ਮੁਕਲਾ ਪਿਆ ਕਰਾਹ ਰਿਹਾ ਹਾਂ। ਸਾਰਾ ਮਹੱਲਾ ਮਰਘਟ ਵਾਂਗ ਸੁਨਸਾਨ ਤੇ ਉਜਾੜ ਪਿਆ ਹੈ। ਆਦਮੀ ਤਾਂ ਇਕ ਪਾਸੇ ਰਹੇ, ਜਨੌਰ ਤੇ ਪੰਛੀ ਤਕ ਨਹੀਂ ਦਿਸਦੇ। ਮਾਂ, ਬਾਪ, ਭੈਣ, ਭਰਾ, ਵਹੁਟੀ, ਬਚੇ——ਸਭ ਮੈਨੂੰ ਕਲਿਆਂ ਛਡ ਕੇ ਨਸ ਗਏ ਹੋਏ ਹਨ। ਸਿਰਫ਼ ਇਕ ਆਦਮੀ ਮੇਰੀ ਸਰ੍ਹਾਂਦੀ ਬੈਠਾ ਹੈ ਜੋ ਥੋੜੇ ਥੋੜੇ ਵਕਫ਼ੇ ਪਿਛੋਂ ਮੇਰੇ

੧੭੫