ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਨਾਤਾ ਮੰਨਿਆ ਹੀ ਨਹੀਂ, ਤੇ ਜੇ ਮੰਨਿਆ ਵੀ ਹੈ ਤੇ ਇਹ ਹੀ ਕਿ ਹੀਰ ਰਾਂਝੇ ਦੀ ਤੇ ਸੁਹਣੀ ਮਹੀਂਵਾਲ ਦੀ ਅਮਾਨਤ ਬਣਾ ਦਿਤੀ ਹੈ। ਲਿੰਗ ਸੰਬੰਧ ਦੇ ਪੁਰਾਣੇ ਅਰਥਾਂ ਅਨੁਸਾਰ ਜਿਥੇ ਇਹ ਪਹਿਲੀ ਵਾਰ ਕਾਇਮ ਹੋ ਗਿਆ ਹੈ ਜਾਂ ਇਸ ਦੀ ਕਾਇਮੀ ਦਾ ਸੰਕਲਪ ਹੋ ਚੁਕਾ ਹੈ, ਉਥੋਂ ਇਸ ਨੂੰ ਪੁਟਣਾ ਇਕ ਆਤਮਕ ਅਨਰਥ ਹੈ ਜਿਸ ਨੂੰ ਸਮਾਜ ਦੇ ਪਰਚਲਤ ਨਿਯਮ ਵੀ ਨਿਆਇਕਾਰੀ ਨਹੀਂ ਬਣਾਂਦੇ। ਹੀਰ ਦੇ ਖੇੜਿਆਂ ਦੇ ਵਿਆਹੀ ਜਾਣ ਨੂੰ ਉਸ ਦੇ ਜੀਵਨ ਨਾਲੋਂ ਵਧੀਕ ਉਸ ਦੀ ਆਤਮਾ ਨਾਲ ਹੋਇਆ ਅਨਰਥ ਦਸਿਆ ਗਿਆ ਹੈ। ਜਦੋਂ ਹੀਰ ਆਪਣੀ ਮਾਂ ਨਾਲ ਤੇ ਫਿਰ ਕਾਜ਼ੀ ਨਾਲ ਝਗੜ ਰਹੀ ਹੈ ਤਾਂ ਉਹਨਾਂ ਨੂੰ ਇਸੇ ਆਤਮਕ ਤੇ ਪਹਿਲੋਂ (ਜਾਂ ਧੁਰ ਦਰਗਾਹੋਂ) ਕਾਇਮ ਹੋ ਚੁਕੇ ਨਾਤੇ ਦਾ ਵਾਸਤਾ ਦੇਂਦੀ ਹੈ। ਇਸ ਨਾਤੇ ਦੇ ਧੁਰ ਦਰਗਾਹੀ ਹੋਣ ਦਾ ਮਤਲਬ ਇਹ ਹੀ ਸੀ, ਨਾ, ਪਈ ਹੀਰ ਦੇ ਮਨ ਨੇ ਤੇ ਸ਼ਾਇਦ ਸਰੀਰ ਨੇ ਵੀ ਰਾਂਝੇ ਨੂੰ ਖੇੜੇ ਨਾਲ ਗਲ ਬਾਤ ਹੋਣ ਤੋਂ ਪਹਿਲਾਂ ਗ੍ਰਹਿਣ ਕਰ ਲਿਆ ਹੋਇਆ ਸੀ। ਇਹ ਭੁਲੇਖਾ ਪੂੰਜੀਵਾਦੀ ਸਮਾਜ ਵਿਚ ਹੁਣ ਤਕ, ਪੂਰਬ ਪੱਛਮ ਦੋਹਾਂ ਵਿਚ, ਤੁਰਿਆ ਆ ਰਿਹਾ ਹੈ। ਅੰਗਰੇਜ਼ੀ ਨਾਵਲਿਸਟ ਟਾਮਸ ਹਾਰਡੀ ਦੀ ਟੈਸ ਨੂੰ ਵੀ ਇਹ ਭੁਲੇਖਾ ਹੀ ਦੋ ਵਾਰੀ ਤਬਾਹੀ ਵਲ ਧਕਾ ਦੇਂਦਾ ਹੈ। ਪਰ ਅਸਲ ਮਤਲਬ ਇਸ਼ਕ ਦਾ ਇਹ ਨਹੀਂ।

ਅਜ ਕਲ ਦੇ ਸਮਾਜ ਵਿਚ, ਜਾਂ ਕੰਮ ਅਜ਼ ਕਮ, ਸਮਾਜਵਾਦੀ ਪ੍ਰਬੰਧ ਵਿਚ, ਇਸ਼ਕ ਇਕ ਬਗਾਵਤ ਨਹੀਂ, ਇਹ ਕੇਵਲ ਇਕ ਮਾਨਸਿਕ ਝੁਕਾਉ ਹੈ। ਜੇ ਇਸ ਝੁਕਾਉ ਨੂੰ ਜੀਵਨ ਦੀ ਦਿਸ਼ਾ ਉਲਟ ਕਰ ਦਿਤਾ ਜਾਵੇ ਤਾਂ ਇਹ ਜੀਵਨ ਦੇ ਰਾਹ ਵਿਚ ਅਟਕ ਹੈ, ਇਕ ਕਾਣ ਹੈ। ਪਰ ਜੇ ਇਸ ਨੂੰ ਜੀਵਨ ਦੀ ਦਿਸ਼ਾ

੧੮੩