ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਲ ਭੰਵਾਇਆ ਜਾ ਸਕੇ ਤਾਂ ਇਹ ਇਕ ਸਹਾਇਕ ਸ਼ਕਤੀ ਹੈ। ਮੁਖ ਵਿਸ਼ੈ ਅਜ ਕਲ ਦੇ ਸਾਹਿਤ ਦਾ ਜੀਵਨ ਜਾਂ ਹੋਰ ਸਪਸ਼ਟ ਸ਼ਬਦਾਂ ਵਿਚ ਕੰਮ ਹੈ। ਅਜ ਕਲ ਦੇ ਸਮਾਜ ਵਿਚ ਜੀਵਨ ਦਾ ਅਰਥ ਹੀ ਕੰਮ ਹੈ। ਇਸ਼ਕ ਦਾ ਮੁਲ, ਕੀ ਸਾਹਿਤ ਲਈ ਤੇ ਕੀ ਜੀਵਨ ਲਈ, ਕੰਮ ਦੀ ਸੰਚਾਲਕ ਸ਼ਕਤੀ ਹੋਣ ਕਰਕੇ ਹੀ ਹੈ। ਅਜ ਕਲ ਦੇ ਆਸ਼ਕ ਜੀਵਨ ਸਾਥੀ ਹਨ, ਜੋ ਇਕ ਦੂਜੇ ਨਾਲ ਮੋਢਾ ਡਾਹ ਕੇ ਕੰਮ ਕਰਨਾ ਲੋੜਦੇ ਹਨ।

ਇਸੇ ਤਰ੍ਹਾਂ ਹੀ ਜਨ-ਸਾਧਾਰਨ ਲਈ ਜੁਧ ਦੇ ਅਰਥ ਅਜ ਹੋਰ ਹਨ। ਹੁਣ ਜਨ-ਸਾਧਾਰਨ ਜਿਸ ਜੁਧ ਵਿਚ ਸ਼ਾਮਲ ਹੋ ਰਿਹਾ ਹੈ, ਉਹ ਇਕ ਰਾਜੇ ਨੂੰ ਦੂਜੇ ਰਾਜੇ ਉਪਰ ਜਿਤ ਪ੍ਰਾਪਤ ਕਰਾਣ ਲਈ ਨਹੀਂ। ਇਹ ਜੁਧ ਜੀਵਨ ਦੀਆਂ ਉਹਨਾਂ ਆਤਮਕ ਸ਼ਕਤੀਆਂ ਵਿਰੁਧ ਹੈ, ਜਿਨ੍ਹਾਂ ਵਿਚ ਰਾਜੇ ਜ਼ਿਮੀਂਦਾਰ, ਆਪਣੇ ਕੀ ਤੇ ਪਰਾਏ ਕੀ, ਸਭ ਗਿਣੇ ਜਾਂਦੇ ਹਨ। ਕਦੀ ਕਦੀ ਇਹ ਜੁਧ ਰੂਪਕ ਪਖ ਤੋਂ ਵੀ ਪੁਰਾਣੇ ਜੁਧਾਂ ਵਾਕਰ ਹੋ ਜਾਂਦਾ ਹੈ, ਜਦ ਜਨਤਾ ਹਥਿਆਰ ਲੈ ਕੇ ਅਰ ਸੰਗਠਿਤ ਹੋ ਕੇ ਆਪਣੇ ਦੋਖੀਆਂ ਵਿਰੁਧ ਲੜਨ ਲਗ ਪੈਂਦੀ ਹੈ। ਜਿਸ ਤਰ੍ਹਾਂ ਇਹਨਾਂ ਸਮਿਆਂ ਵਿਚ ਰੂਸ ਵਿਚ ਜਾਂ ਚੀਨ ਵਿਚ ਹੋਇਆ ਹੈ ਤੇ ਇਸ ਵਿਚ ਜਨਤਾ ਜਿਤੀ ਹੈ। ਅਜਿਹੀਆਂ ਹਾਲਤਾਂ ਵਿਚ ਹੁਣ ਦਾ ਸਾਹਿਤ ਪੁਰਾਣੇ ਬੀਰ ਸਾਹਿਤ ਦਾ ਰੂਪ ਅਰ ਲੱਛਣ ਧਾਰਨ ਕਰ ਲੈਂਦਾ ਹੈ; ਭਾਵੇਂ ਇਸ ਵਿਚ ਅਰਥ ਅਰ ਭਾਵ ਪੁਰਾਣੇ ਬੀਰ ਸਾਹਿਤ ਨਾਲੋਂ ਵਧੇਰੇ ਅਰ ਪ੍ਰਬਲ ਹੋਣਗੇ।

ਹੁਣ ਸਵਾਲ ਉਠਦਾ ਹੈ ਕਿ ਇਸ ਬਦਲ ਚੁਕੇ, ਜਾਂ ਠੀਕ ਸ਼ਬਦਾਂ ਵਿਚ ਵਧੇਰੇ ਡੂੰਘੇ ਤੇ ਵਧੇਰੇ ਚੌੜੇ, ਅਨੁਭਵ ਦਾ ਹੁਣ ਦੀ ਕਵਿਤਾ ਨਾਲ ਕੀ ਸੰਬੰਧ ਹੈ। ਕੀ ਇਹ ਸੰਬੰਧ

੧੮੪