ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮਲ ਦਾ ਠੋਸ ਸਬੂਤ ਪੇਸ਼ ਕਰਦੀ ਹੈ, ਦਲੀਲ ਦੀ ਬਾਣੀ ਬੋਲਦੀ ਹੈ ਤੇ ਜੀਵਨ ਵਿਚ ਉਸਦੇ ਸਾਰਥਕ, ਕੰਮ ਆਉਂਦੇ ਪਾਸੇ ਨਾਲ ਆਪਣਾ ਸਾਰਾ ਸੰਬੰਧ ਜੋੜਦੀ ਹੈ। ਕਵਿਤਾ ਦਿਸਦੀ ਪ੍ਰਕਿਰਤੀ ਨੂੰ ਉਵੇਂ ਬਿਆਨਦੀ ਹੈ, ਜਿਵੇਂ ਉਹ ਸਾਡੇ ਜਜ਼ਬਿਆਂ, ਆਤਮਕ ਝੁਕਾਵਾਂ, ਸੋਹਜ-ਭਾਵ, ਜਾਂ ਜਿਸਨੂੰ "ਅੰਦਰਲੀ ਅਖੜੀ" ਆਖਿਆ ਜਾਂਦਾ ਹੈ, ਨੂੰ ਪ੍ਰੇਰਦੀ, ਜਗਾਂਦੀ, ਹਲੂਣਦੀ ਹੈ। ਅਸੀਂ ਕਿਸੇ ਚੀਜ਼ ਦਾ ਜਾਣਨ ਜੋਗਾ ਹਭਾ ਕੁਝ ਜਾਣਕੇ ਵੀ ਉਸਦੀ ਖੂਬਸੂਰਤੀ ਤੇ ਵਿਸਮਾਦੀ-ਅੰਗ ਉਤੋਂ ਫਿਰ ਵੀ ਬਲਿਹਾਰ ਪਏ ਜਾਂਦੇ ਹਾਂ। ਜਿਉਂ ਜਿਉਂ ਹੋਰ ਹੋਰ ਉਸਦੀ ਸਬੂਲ-ਰਚਨਾਂ ਬਾਰੇ ਜਾਣੀਏ, ਸਾਡੀ ਹੈਰਾਨੀ ਹੋਰ ਹੋਰ ਵਧਦੀ ਜਾਂਦੀ ਹੈ। ਇਵੇਂ ਕਿਉਂ? ਕਿਸ ਲਈ? ਵਚਨਾਂ ਦੀ ਬੇਅੰਤਤਾ ਤੇ ਵਿਸਥਾਰ, ਉਸਦਾ ਰੰਗਾ-ਰੰਗਪਨ, ਉਸਦੀ ਬਾਕਾਇਦਗੀ, ਉਸਦਾ ਖਿਚਦਾ ਸੁਣ੍ਹਪ, ਅਸਾਂ ਸਭਨਾਂ ਦਾ ਧਿਆਨ ਆਪਣੇ ਵਿਚ ਜਗਾਂਦੇ ਹਨ, ਪਰ ਕੁਝ ਵਿਹਲ ਦੀ ਘਾਟ, ਕੁਝ ਜ਼ਿੰਦਗੀ ਦੀ "ਭਜੋ-ਨਠੋ", ਕੁਝ ਸੂਝ ਦੀ ਕਮੀ, ਸਾਡੇ ਵਿਚ ਨਿਤ ਉਪਜਦੇ ਜਜ਼ਬਿਆਂ ਨੂੰ ਕੋਈ ਸਹੀ, ਠੋਸ, ਅਗਵਾਈ-ਭਰੀ ਸ਼ਕਲ ਦੇਣ ਤੋਂ ਸਦਾ ਵੰਚਿਤ ਰੱਖਦੇ ਹਨ। ਇਹ ਕੰਮ ਕਿਸੇ ਬੁਧੀਵਾਨ ਕਲਾਕਾਰ ਕਵੀ ਦਾ ਹੈ, ਕਿ ਉਹ ਇਹਨਾਂ ਜਜ਼ਬਿਆਂ ਨੂੰ ਕੋਈ ਨਿਰਣਾ-ਜਨਕ ਰੂਪ ਦੇਵੇ, ਇਹਨਾਂ ਦੇ ਜਜ਼ਬਾਤੀ ਤੇ ਆਤਮਕ ਗੁਣਾਂ ਨੂੰ ਉਜਾਗਰ ਕਰੇ, ਸਾਡੀ ਰੂਹ ਵਿਚ ਕੋਈ ਨਵੀਂ ਝਰਨਾਟ ਛੇੜੇ, ਪਰਛਾਂਵਿਆਂ ਪਿਛੇ ਲੁਕੇ ਹੁਸਨ ਦੀਆਂ ਬਾਰੀਆਂ ਖੋਲ੍ਹ ਖੋਲ੍ਹ ਸਾਡੇ ਸਾਹਮਣੇ ਰਖੇ, ਅਜੇਹੇ ਢੰਗ ਨਾਲ, ਕਿ ਅਸੀਂ ਪ੍ਰਭਾਵਤ ਹੋਈਏ, ਰਸ ਵਿਚ ਡੁਬੀਏ, ਤੇ ਨਵੀਆਂ ਸਚਿਆਈਆਂ ਦੇ ਗਿਆਨ ਵਿਚ ਜਾਗੀਏ। ਜਿਹੜੀ ਕਵਿਤਾ ਸਾਡੇ ਵਿਚ ਕੋਈ ਅਤਿ ਨਵਾਂ, ਵਿਸਮਾਦੀ,

੧੮੭