ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀ ਭਰਦੇ" ਜਾਪਦੇ ਹਨ। ਮਨੋਰਥ-ਹੀਣ ਨਹੀਂ, ਸਗੋਂ ਇਹ ਦਰਸਾਣ ਲਈ ਕਿ ਧਰਤੀ ਅਕਾਸ਼ ਵਿਚ ਹਰੇਕ ਚੀਜ਼ ਦੂਜੀ ਨੂੰ ਖਿੱਚ, ਅਪਣਾ ਰਹੀ ਹੈ ਤੇ ਇਹ "ਪ੍ਰੀਤਮ ਦਾ ਦਿਲ" ਹੈ, ਜੋ ਪ੍ਰੇਮ ਤ੍ਰੰਗੀਂ ਆਕੇ "ਦਾਨ ਉਛਾਲੇ" ਕਰਦਾ ਹੈ। ਕਲੀ ਦੀ ਖੁਸ਼ਬੂ "ਜਵਾਨ" ਹੋਕੇ "ਮਾਂ" ਦੇ ਕਲਾਵੇ ਵਿਚ ਸਮਾਂਦੀ ਨਹੀਂ "ਤੇ ਜਫੀ ਛੇਤੀ ਖੋਲ੍ਹ ਮਾਇ, ਬੰਨ੍ਹ ਨਾ ਬਹਾਲ ਸਾਨੂੰ ਦਾ" ਤਰਲਾ ਕਰਦੀ ਹੈ ਮਹਿੰਦੀ ਸਜਣਾ ਦੇ ਹਥ ਲਗੀ ਕੂਕ ਰਹੀ ਹੈ, ‘ਸਵਾਦ ਨੀਂ ਅਗੰਮੀ ਆਇਆ, ਰਸ ਝਰਨਾਟ ਛਿੜੀ"। ਕੋਇਲਾ ਕਾਲ-ਕਲੂਠਾ, ਦਿਲ-ਬੁਝਿਆ, ਯਖ਼-ਠੰਢਾ, ਆਪਣੇ ਅਸਲੇ (ਅਗ) ਨਾਲੋਂ ਵਿਛੜਿਆ ਹੈ, ਤਾਹੀਂ ਕਾਲਾ ਹੈ, ਇਸਦੀ ਚਿਟਾਸ ਦੁਧ, ਦਹੀਂ, ਮੱਖਣ ਚੂਨਾ ਮਲਿਆਂ ਨਹੀਂ ਆਉਣੀ:

"ਅੰਗ ਅੱਗ ਦੇ ਲਾ ਕੇ ਵੇਖੋ,
ਚੜ੍ਹਦਾ ਰੂਪ ਸਵਾਇਆ।"

ਪੂਰਨ ਸਿੰਘ ਦੇ ਹਥਾਂ ਵਿਚ "ਘਰ ਦੀ ਗਹਿਲ" (ਜ਼ਨਾਨੀ) ਕੀ ਦੀ ਕੀ ਬਣ ਨਿਖਰਦੀ ਹੈ:-

"ਮੈਂ ਐਵੇਂ ਪਿਆ ਗਹਿਲ ਗਹਿਲ ਆਖਾਂ
ਇਹ ਤਾਂ ਪ੍ਰਭਾਤ ਸਾਰੀ ਦੀ ਸਾਰੀ
ਮੇਰੀ ਛੱਤ ਹੇਠ ਫੁਟਦੀ!"

ਜਾਂ "ਬਸੰਤ ਆਈ" ਵਿਚ:-

"ਹਵਾਵਾਂ ਨਸ਼ੇ ਪੀਤੇ, ਭਰ ਭਰ ਪਿਆਲੀਆਂ,

੧੯੦