ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/177

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਜਿੰਦ ਦਿਸਦੀ ਕੁਦਰਤ ਨੂੰ ਵੰਗਾਂ, ਰਸ ਰੰਗ-ਤਾਲ ਦੀ ਸੋਝੀ, ਹੋਠ, ਪੁੱਤ-ਸੂਝ ਬਖਸ਼ੇ ਗਏ ਹਨ, ਜਿਵੇਂ ਸੋਚ-ਉਡਾਰੀ ਦੀ ਸ਼ਕਤੀ ਨਾਲ ਮਨੁਖੀ ਸੁਣ੍ਹਪ ਦੇ ਚਿੰਨ੍ਹ, ਸੁਆਦਾਂ, ਨੂੰ ਕੁਦਰਤ ਦੀ ਬੋਲੀ ਵਿਚ ਰੂਪਮਾਨ ਕੀਤਾ ਗਿਆ ਹੈ, ਇਹ ਕਵਿਤਾ ਦਾ ਚਮਤਕਾਰ ਹੈ।

ਪਰ ਇਹ ਵੇਖਿਆ ਜਾਇਗਾ, ਕਿ ਜਿਤਨੀਆਂ ਵੀ ਮਿਸਾਲਾਂ ਅਸਾਂ ਉਪਰ ਦਿਤੀਆਂ ਹਨ, ਉਨ੍ਹਾਂ ਵਿੱਚ ਸਾਇੰਸ ਦੇ ਮੁਢਲੇ ਅਸੂਲਾਂ ਨੂੰ ਕਿਧਰੇ ਵੀ ਝੁਠਲਾਇਆ ਨਹੀਂ ਗਿਆ। ਆਦਰਸ਼ਵਾਦੀ ਹੋਣ ਕਰਕੇ ( ਜਿਵੇਂ ਸਾਹਿਤਕਾਰ ਨੂੰ ਹੋਣਾ ਚਾਹੀਦਾ ਹੈ ) ਨਤੀਜੇ ਭਾਵੇਂ ਵਖਰੇ ਕਢੇ ਗਏ ਹਨ ਜੋ ਸਾਡੇ ਜਜ਼ਬਾਤੀ ਤੇ ਰੂਹਾਨੀ ਜੀਵਨ ਨੂੰ ਅਪੀਲਦੇ ਹਨ; ਪਰ ਸਾਇੰਸ ਦੀ ਕਿਸੇ ਸਚਿਆਈ ਨੂੰ ਵੀ ਅਖੋਂ ਓਹਲੇ ਨਹੀਂ ਕੀਤਾ ਗਿਆ, ਸਗੋਂ ਬਹੁਤੀ ਵੇਰ ਉਸ ਤੋਂ ਪ੍ਰੇਰਨਾ ਲਈ ਗਈ ਹੈ, ਚੀਜ਼ਾਂ ਦੀਆਂ ਪਦਾਰਥਕ ਸਿਫ਼ਤਾਂ, ਵਿਸ਼ੇਸ਼ਤਾਈਆਂ ਜਾਣਨ ਲਈ। ਇਹ ਦਿਸਦੀ ਸਚਿਆਈ ਹੈ, ਕਿ ਬੁਝਿਆ ਕੋਇਲਾ ਕਾਲਾ ਹੁੰਦਾ ਹੈ, ਤੇ ਅੱਗ ਵਿਚ ਪਾਣ ਨਾਲ ਰੱਤਾ ਹੋ ਹੋ ਪੈਂਦਾ ਹੈ; ਇਹ ਸਾਇੰਸ ਦੀ ਸਜਰੀਲਈ ਸਚਾਈ ਹੈ, ਕਿ ਜਵਾਰ-ਭਾਟੇ ਚੰਨ-ਖਿੱਚ ਤੇ ਧਰਤ-ਖਿਚ ਦੇ ਵਖੇਵੇਂ ਦਾ ਨਤੀਜਾ ਹੁੰਦੇ ਹਨ। ਪਰ ਸਾਇੰਸ ਇਹ ਕੁੱਝ ਦੇਸ ਕੇ ਬਸ ਕਰ ਦੇਂਦੀ ਹੈ। ਕਵਿਤਾ ਇਸ ਤੋਂ ਅਗੇਰੇ ਜਾਕੇ ਇਨਾਂ ਸਚਿਆਈਆਂ ਨੂੰ ਮਿਸਾਲੀ, ਚਿੰਨ ਰੂਪ ਮਿਥਕੇ ਇਨ੍ਹਾਂ ਉਤੇ ਨਵੀਂ ਰਚਨਾ ਖਲਿਹਾਰ ਦੇਦੀ ਹੈ, ਜੋ ਸਾਡੀ ਆਤਮਕ, ਜਜ਼ਬਾਤੀ ਤੇ ਦਿਮਾਗ਼ੀ ਅਗਵਾਈ ਇਕ ਨਵੇਂ ਦ੍ਰਿਸ਼ਟੀ-ਕੋਨ ਤੋਂ ਵੀ ਕਰਦੀ ਹੈ, ਸੁਆਦ, ਲੈ, ਰਸ ਵਿਚ ਡੋਬਕੋ! ਇਹ ਕੋਈ ਅਸਾਧਾਰਨ ਮਨਾਂ ਦੀ ਐਵੇਂ ਵਿਹਲੀ ਕ੍ਰਿਤ ਨਹੀਂ ਹੁੰਦੀ। ਚੀਜ਼ਾਂ

੧੯੨