ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਹੂ-ਬ-ਹੂ ਸਰਥਕ,ਸਥੂਲ-ਰੂਪ ਵਿਚ ਬਿਆਨ ਓਨਾਂ ਹੀ ਜੀਵਨ ਲਈ ਲਾਭਕਾਰੀ ਹੁੰਦਾ ਹੈ,ਜਿਤਨਾ ਚੀਜ਼ਾਂ ਦਾ ਦੂਰ-ਦ੍ਰਿਸ਼ਟਤਾ ਨਾਲ ਕੀਤਾ,ਜਜ਼ਬੇ ਗੁਧਾ,ਵਰਨਣ। ਪਰ ਜਦ ਕੋਈ ਕਵੀ ਅਪਣੀ ਮਿਥਣ-ਸ਼ਕਤੀ (Banoy) ਦੀ ਸਹਾਇਤਾ ਨਾਲ ਚੰਨ ਵਿਚ ਦਿਸਦੇ ਦਾਗਾਂ ਨੂੰ ਕਿਸੇ ਦੇ ਚਰਖ਼ੇ ਨਾਲ ਉਪਮਾ ਦੇਂਦਾ ਚੰਨ ਦੇ ਮੂੰਹੋਂ ਅਖਵਾਂਦਾ ਹੈ:

"ਤਦੇ ਸੂਤ ਇਹ ਰਿਸ਼ਮਾ ਦਾ ਕੱਤਦਾ ਹਾਂ,

ਮੈਂ ਵੀ ਚੋਆ ਇਕ ਪ੍ਰੇਮ ਦਾ ਚੱਖਿਆ ਏ।

‘ਸ਼ਰਫ਼’ ਜਿਨ੍ਹਾਂ ਨੂੰ ਦਾਗ਼ ਤੂੰ ਸਮਝ ਬੈਠੇਂ,

ਭਾਗ-ਭਰੀ ਦਾ ਚਰਖ਼ਾ ਇਹ ਰੱਖਿਆ ਏ।

ਤਾਂ ਜਿਥੇ ਸਾਡਾ ਮਨ ਕਵੀ ਦੀ ਦੂਰ-ਉਡਾਰੀ ਉਤੇ ਹੈਰਾਨੀ-ਭਰੀ ਖ਼ੁਸ਼ੀ ਦਸਦਾ ਹੈ, ਉਥੇ ਇਸ ਦੇ ਸਾਇੰਸ ਦਾ ਨਿਰਾ ਵਿਰੋਧ ਕਰਨ ਉਤੇ ਇਸ ਨੂੰ ਕਾਵਿ-ਮਈ ਸੱਚ ਦੀ ਹਦ ਤੋਂ ਬਾਹਿਰ ਸਮਝਦਾ ਹੈ। ਕਿਸੇ ਫ਼ਲਸਫੇ ਨੂੰ ਸਮਝਣ ਲਈ ਖ਼ਾਸ ਕਰ ਇਸਦੀ ਵੀ ਵਰਤੋਂ ਅਯੋਗ ਹੈ ਪਰ ਗੁਰੂ ਨਾਨਕ ਜੀ ਨੇ ਇਵੇਂ ਹੀ ਜੋ ਉਪਮਾ ਹੇਠ ਲਿਖੀ ਤੁਕ ਵਿਚ ਦਿਤੀ ਹੈ, ਉਹ ਮਿਥਣ ਸ਼ਕਤੀ ਦੀ ਸਹੀ ਵਰਤੋਂ ਹੈ:

"ਕਾਲੀ ਕੋਇਲ ਤੁੰ ਕਿਤ ਗੁਨ ਕਾਲੀ।

ਆਪਣੇ ਪ੍ਰੀਤਮ ਕੇ ਬ੍ਰਿਹੋਂ ਜਾਲੀ।

ਕਵੀ ਉਦਾਸੀ ਤੇ ਕਾਲਖ ਦਾ ਕਾਰਨ ਲਭਦਾ ਲਭਦਾ ਉਸਨੂੰ

੧੯੩