ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਿਹਾ ਦੀ ਉਪਜ ਦਸਦਾ ਹੈ,ਜੋ ਜੀਵਨ ਵਿਚ ਆਮ ਤਜਰਬਾ ਹੁੰਦਾ ਹੈ,ਕੋਇਲ ਦੇ ਕਾਲਾ-ਪਨ ਦਾ ਕਾਰਨ ਭਾਵੇਂ ਇਹ ਨਾ ਵੀ ਹੋਵੇ। ਇਸ ਤਰ੍ਹਾਂ ਕਵੀ ਨੂੰ ਆਪਣੀ ਮਨ-ਉਡਾਰੀ ਜਾਂ ਮਿਥਣਸ਼ਕਤੀ ਦੇ ਖੰਭ ਫੈਲਾਣ ਲਗਿਆਂ ਨਿਰੀਆਂ ਮਨੌਤੀ,ਵਹਿਮੀ,ਉਪਮਾਵਾਂ,ਚਿਨ੍ਹਾਂ ਤੋਂ ਬਚਣਾ ਚਾਹੀਦਾ ਹੈ। ਕਿਸੇ ਚੀਜ਼ ਦੇ ਰੰਗ,ਉਸ ਦੇ ਸੁਭਾ,ਸ਼ਕਲ-ਸੂਰਤ;ਚਿੰਨ੍ਹਾਂ ਦੇ ਤੌਰ ਤੇ ਵਸ਼ੇਸ਼ਤਾਈ ਆਦਿ ਨੂੰ ਮਿਸਾਲ ਬਣਾਣ ਤੋਂ ਪਹਿਲਾਂ ਇਹ ਪਰਖ ਲੈਣਾ ਚਾਹੀਦਾ ਹੈ,ਕਿ ਜੋ ਪ੍ਰਭਾਵ,ਆਦਰਸ਼,ਚਗਿਰਦਾ,ਕਵੀ ਉਜਾਗਰ ਕਰਨੇ ਚਾਹੁੰਦਾ ਹੈ,ਉਹ ਮਿਸਾਲ ਉਨਾਂ ਦੇ ਐਨ ਮੁਤਾਬਕ ਹੋਣ।ਕਵੀ ਜੇ ਮਨੁੱਖੀ ਆਦਰਸ਼ਾਂ ਦੀ ਅਗਵਾਈ ਲਈ ਸਾਹਿਤ-ਰਚਨਾ ਕਰਨੀ ਚਾਹੁੰਦਾ ਹੈ,ਤਾਂ ਉਸ ਲਈ ਇਹ ਹੋਰ ਵੀ ਜ਼ਰੂਰੀ ਹੈ,ਕਿ ਉਹ ਸਾਡੀ ਦਿਮਾਗ਼ੀ-ਸੂਝ ਨੂੰ ਉਤਨਾ ਹੀ ਪ੍ਰੇਰੇ, ਜਿਤਨਾ ਸਾਡੀ ਮਿਥਣ-ਸ਼ਕਤੀ ਤੇ ਦਿਲੜੀ ਨੂੰ।

ਇਹ ਠੀਕ ਹੈ,ਕਿ ਸਾਇੰਸ ਦੀ ਕਿਸੇ ਸਚਿਆਈ ਨੂੰ ਪ੍ਰਚਲਤ ਹੋਕੇ ਮਨੁਖ-ਮਾਤ੍ਰ ਤਕ ਉਸਦਾ ਗਿਆਨ ਸਿੱਧ ਹੋ ਜਾਣ ਲਈ ਸਮਾਂ ਲੋੜੀਦਾ ਹੈ। ਵਰਤਮਾਨ ਯੁਗ ਵਿਚ ਸਾਇੰਸ ਇਤਨੀ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ,ਕਿ ਕਵੀ ਲਈ ਦਮ-ਬਦਮ ਉਸ ਦੀਆਂ ਖੋਜਾਂ ਨਾਲ ਕਦਮ ਮਿਲਾਕੇ ਤੁਰਨਾ ਅਸੰਭਵ ਹੁੰਦਾ ਹੈ। ਇਸ ਲਈ ਕਵੀ ਚੀਜ਼ਾਂ ਦੀਆਂ ਰਵਾਇਤੀ ਸਿਫ਼ਤਾਂ,ਕੀਮਤਾਂ,ਨੂੰ ਢੇਰ ਚਿਰ ਤਕ ਵਰਤਣਾ ਪਸੰਦ ਕਰਦਾ ਹੈ।ਗਿਆਨ ਨੂੰ ਜਜ਼ਬੇ ਵਿਚ ਰੰਗਣ ਲਈ ਕਾਫ਼ੀ ਸਮਾਂ ਚਾਹੀਦਾ ਹੁੰਦਾ ਹੈ,ਨਹੀਂ ਤਾਂ ਰਚਨਾ ਦਾ ਲਾਭ ਮਨੁਖੀ ਨਸਲ ਨੂੰ ਢੇਰ ਚਿਰ ਪਿਛੋਂ ਜਾਕੇ ਮਿਲਦਾ ਹੈ।

ਸਭ ਕੁਝ ਆਖਕੇ ਵੀ ਅਸੀਂ ਇਹ ਕਹਿ ਸਕਦੇ ਹਾਂ,ਕਿ

੧੯੪