ਇਹ ਵਰਕਾ ਤਸਦੀਕ ਕੀਤਾ ਗਿਆ ਏ
ਹਰ ਚੀਜ਼ ਕਵਿਤਾ ਦਾ ਮਸਾਲਾ ਬਣ ਸਕਦੀ ਹੈ, ਜੇ ਉਸਦਾ ਕੋਈ ਜਜ਼ਬਾਤੀ, ਆਤਮਕ ਜਾਂ ਦਮਾਗੀ਼ ਅਰਥ ਵਿਆਖਿਆ ਜਾ ਸਕਦਾ ਹੋਵੇ। (ਚਾਹੇ ਉਹ ਕੁਦਰਤ ਦੀ ਕੋਈ ਸਾਂਵੀ ਕਾਰੀਗਰੀ ਹੋਵੇ; ਜੀਵਨ ਦੀ ਕੋਈ ਵਸ਼ੇਸ਼ ਘਟਨਾ, ਪਿਆਰ ਦੀ ਕੋਈ ਤੜਫ਼ਣੀ, ਮਿਲਣੀ; ਆਤਮਾ ਦੀ ਕੋਈ ਲਹਿਰ; ਬੁਧੀ ਦੀ ਕੋਈ ਰਮਜ਼; ਅਖ਼ਲਾਕ ਦਾ ਕੋਈ ਪਹਿਲੂ; ਜੇ ਉਹ ਨਿਰੀ ਗਿਆਨ ਤੇ ਸੋਝੀ ਦੀ ਯੱਖ਼-ਹੱਦ ਤੋਂ ਟਪਕੇ ਜੀਵਨ-ਵੰਡਦੀ ਮਨ-ਉਡਾਰੀ ਦੀ ਨਿਘ ਵਿਚ ਖਲ੍ਹਾਰੀ ਜਾ ਸਕਦੀ ਹੋਵੇ) ਪਰ ਉਸ ਦੀ ਠੋਸ, ਨਿਰਣਾ-ਜਨਕ ਸਿਫ਼ਤ-ਸੂਰਤ ਦਾ ਗਿਆਨ ਹੋਣਾ ਵੀ ਕਵੀ ਲਈ ਓਨਾਂ ਹੀ ਜ਼ਰੂਰੀ ਹੈ, ਜਿਵੇਂ ਕਵਿਤਾ ਦੇ ਬਾਕੀ ਸੰਦਾਂ, ਤ੍ਰੀਕਿਆਂ ਦਾ। ਨਹੀਂ ਤਾ ਕਵਿਤਾ ਹਾਸੋ ਹੀਣੀ ਛਣਕਾਰ ਜਾਂ ਵਹਿਮੀ ਘਾੜਤ ਬਣਕੇ ਰਹਿ ਜਾਵੇਗੀ।
*
੧੯੫