ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਟੇਸ਼ਨ ਤੋਂ ਨਿਕਲਕੇ ਅਸੀਂ ਸੜਕ ਤੇ ਪੈ ਗਏ। ਕੁਝ ਚਿਰ ਬਾਅਦ ਸਬਜ਼ੀ ਮੰਡੀ ਆ ਗਈ। ਗਡੇ ਭਰੇ ਸਬਜ਼ੀਆਂ ਦੇ ਆ ਜਾ ਰਹੇ ਸਨ। ਫੇਰ ਸਾਡਾ ਟਾਂਗਾ ਭਵਿਆਂ ਤੇ ਇਕ ਦਮ ਇਕ ਚੜ੍ਹਾਈ ਤੇ ਚੜ੍ਹਨਾ ਸ਼ੁਰੂ ਹੋ ਗਿਆ।

“ਬਾਬਾ ਅਸੀਂ ਕਿਧਰ ਜਾ ਰਹੇ ਹਾਂ ਹੁਣ? ਮੈਂ ਪੁਛਿਆ। "ਹੈਂ?" ਬੁਢਾ ਟਾਂਗੇ ਵਾਲਾ ਚੌਕ ਪਿਆ, “ਬੇਟਾ ਤੁਸੀਂ ਕਿਹਾ ਸੀ ਨਾਂ ਕੋਤਵਾਲੀ ਜਾਣਾ ਏ।"

ਤੇ ਟਾਂਗਾ ਸਾਡਾ ਉਤੇ ਚੜ੍ਹਦਾ ਗਿਆ, ਚੜ੍ਹਦਾ ਗਿਆ। ਕਿਲ੍ਹੇ ਦੀ ਤਰ੍ਹਾਂ ਉਪਰ ਧੁਰ ਤੇ ਕੇਤਵਾਲੀ ਸੀ ਜਿਹਦੇ ਸਾਹਮਣੇ ਸਿਆਲ ਕੋਟ ਦਾ ਟਾਊਨ ਹਾਲ ਹੈ ਤੇ ਹੇਠ ਪੈਰਾਂ ਵਿਚ ਚਵ੍ਹਾਂ ਪਾਸੇ ਸ਼ਹਿਰ ਫੈਲਿਆ ਹੋਇਆ ਹੈ। ਕੋਤਵਾਲੀ ਦੇ ਦਿਹਾਤੇ ਤੋਂ ਬਾਹਰ ਹੀ ਬਢੇ ਟਾਂਗੇ ਵਾਲੇ ਨੇ ਘੋੜੀ ਨੂੰ ਰੋਕ ਲਿਆ।

ਮੈਂ ਕਿਹਾ “ਬਾਬਾ, ਅੰਦਰ ਲੈ ਚਲ।

“ਨਾਂਹ ਪੁਤਰਾ! ਜਿਸ ਤਰਾਂ ਹੈਰਾਨ ਹੋਕੇ ਉਸ ਮੈਨੂੰ ਕਿਹਾ।

ਮੈਂ ਬੁਢੇ ਟਾਂਗੇ ਵਾਲੇ ਦੀ ਇਸ ਨਿਕੀ ਨਾਂਹ ਤੇ ਜ਼ਿਆਦਾ ਵੀਚਾਰ ਕਰਨ ਦੀ ਕੋਸ਼ਸ਼ ਨਾ ਕੀਤੀ। ਮੈਂ ਟਾਂਗੇ ਤੋਂ ਉਤਰਿਆ, ਮੇਰੇ ਨਾਲ ਮੇਰੀ ਦੋਸਤ ਉਤਰੀ। ਅਸੀਂ ਆਪਣੀ ਅਖ਼ਬਾਰ ਤੇ ਰਿਸਾਲੇ ਟਾਂਗੇ ਵਿਚ ਹੀ ਰਖੇ ਤੇ ਅੰਦਰ ਜਾਣ ਲਈ ਕਦਮ ਹੀ ਪੁਟਿਆ ਸੀ ਕਿ ਟਾਂਗੇ ਵਾਲੇ ਨੇ ਸਾਨੂੰ ਰੋਕ ਲਿਆ।

"ਹੇ ਪੁਤਰਾ ਇਹ ਕੀ ਕਦੀ ਧੀਆਂ ਵੀ ਇਸ ਚਾਰ ਦੀਵਾਰੀ ਅੰਦਚ ਗਈਆਂ ਹਨ। ਇਸੇ ਮਾਰੇ ਤੇ ਮੈਂ ਟਾਂਗਾ ਬਾਹਰ ਖੜਾ ਕੀਤਾ ਏ।"

"ਨਹੀਂ ਬਾਬਾ ਜੀ ਕੋਈ ਗਲ ਨਹੀਂ। ਇਤਨਾ ਵੀ ਕੀ ਡਰ ਹੋਇਆ?" ਮੇਰੀ ਸਾਥਣ ਨੇ ਕਿਹਾ ਤੇ ਮੇਰੇ ਨਾਲ ਟੁਰਨ ਲਈ

੧੯੮