ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ਜ਼ੂਲ 'ਹੂੰ 'ਹਾਂ' ਕਰਕੇ ਹਿਕਦਾ ਸੀ ਨਾ ਮਾਸੂਮ ਜਹੀਆਂ ਗਾਲਾਂ ਕਢਦਾ ਸੀ ਜਿਵੇਂ "ਤੇਰੇ ਦੇਣ ਵਾਲੇ ਨੂੰ ਚੋਰ ਲੈ ਜਾਣ ਓਏ ","ਓਏ ਤੈਨੂੰ ਸੱਪ ਖਾ ਗਿਆ, ਕੀ ਹੋ ਗਿਆ ?" ਤੇ ਨਾ ਹੀ ਕਦੀ ਉਸ ਛਮਕ ਵਰਤੀ । ਮੈਨੂੰ ਜਾਪਦਾ ਹੈ ਉਹਦੇ ਕੋਲ ਛਮਕ ਸੀ ਹੀ ਨਹੀਂ ।

ਸਿਆਲਕੋਟ ਦੇ ਜਿਨਾਂ ਬਾਜ਼ਾਰਾਂ ਤੇ ਸੜਕਾਂ ਵਿਚੋਂ ਅਸੀਂ ਗੁਜ਼ਾਰੇ, ਕਾਫ਼ੀ ਬੇਰੌਣਕ ਤੇ ਵੀਰਾਨ ਜਹੇ ਸਨ । ਬੁਢਾ ਟਾਂਗੇ ਵਾਲਾ ਬੜੀ ਸੁਚੱਜੀ ਤਰਾਂ ਇਹਤਿਆਤ ਨਾਲ ਟਾਂਗਾ ਚਲਾ ਰਿਹਾ ਸੀ, ਜਿਵੇਂ ਉਹਦੀ ਇਹ ਕੋਸ਼ਸ਼ ਸੀ ਹਰ ਹਿਚਕੋਲੇ ਤੋਂ ਸਾਨੂੰ ਬਚਾ ਲੀਤਾ ਜਾਏ । ਇਕ ਹੋਰ ਢਕੀ ਅਸੀਂ ਉਤਰੇ, ਫੇਰ ਇਕ ਮੋੜ ਮੁੜਕੇ, ਇਕ ਪੁਲ ਤੋਂ ਟਪ, ਕੁਝ ਖੇਤ ਆਏ, ਜਿਸ ਤਰਾਂ ਸ਼ਹਿਰ ਖ਼ਤਮ ਹੋ ਰਿਹਾ ਸੀ, ਅਸੀਂ ਹਮਜ਼ਾਗੋਂਸ ਦੇ ਮਕਬਰੇ ਤੇ ਪੁਜ ਗਏ ।

ਹਮਜ਼ਾਗੌਸ ਦੇ ਮਕਬਰੇ ਦੇ ਨਾਲ ਹੀ ਬਿਲਕੁਲ ਬੇਰੀ ਸਾਹਿਬ ਦਾ ਗੁਰਦੁਆਰਾ ਸੀ, ਜਿਹਦੇ ਪਿਛੋਕੜ ਕਈ ਸ਼ਹੀਦਾਂ ਦੀਆਂ ਸਮਾਧਾਂ ਹਨ । ਇਕ ਤਲਾਬ, ਤਿੰਨ ਚਾਰ ਗੇੜੂ ਖੂਹ ਹਨ, ਅੰਬਾਂ ਦੇ ਘਣੇ ਬੂਟੇ ਜਿਨ੍ਹਾਂ ਹੇਠ ਲੋਕੀ ਬੈਠੇ, ਲੇਟੇ, ਪੜ੍ਹ ਰਹੇ, ਖਾ ਰਹੇ, ਖੇਡ ਰਹੇ, ਸੌ ਰਹੇ ਸਨ । ਪਹਿਲਾਂ ਮੈਂ ਬੇਰੀ ਸਾਹਿਬ ਦੇ ਗੁਰਦੁਆਰੇ ਅੰਦਰ ਗਿਆ । ਅੰਦਰ ਇਕ ਬੜੀ ਸਾਰੀ ਸਿਲ ਉਤੇ ਗੁਰੂ ਨਾਨਕ ਤੇ ਹਮਜ਼ਾਗੌਂਸ ਦੀ ਵਾਰਤਾਲਾਪ ਲਿਖੀ ਹੋਈ ਸੀ।

ਪੀਰ ਹਮਜ਼ਾਗੌਸ ਆਪਣੇ ਜ਼ਮਾਨੇ ਦਾ ਮੰਨਿਆ ਪ੍ਰਮੰਨਿਆਂ ਫ਼ਕੀਰ ਸੀ। ਜੋ ਕੋਈ ਉਹਦੀ ਦਰਗਾਹ ਵਿਚ ਜਿਹੜੀ ਵੀ ਮੁਰਾਦ ਲੈ ਕੇ ਜਾਂਦਾ ਉਹਦੀ ਪੂਰੀ ਹੋ ਜਾਂਦੀ । ਕਦੀ ਕੋਈ ਓਥੋਂ ਖ਼ਾਲੀ ਨਹੀਂ ਸੀ ਮੁੜਿਆ । ਇਕ ਵਾਰ ਇਕ ਔਰਤ ਪੀਰ ਜੀ ਦੇ

੨੦੦