ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਬਾਰ ਵਿਚ ਹਾਜ਼ਰ ਹੋਈ ਤੇ ਗਿੜਗਿੜਾ ਕੇ ਫ਼ਰਿਆਦ ਕੀਤੀ ਕਿ ਉਹਦੇ ਘਰ ਔਲਾਦ ਨਹੀਂ ਹੁੰਦੀ । ਪੀਰ ਸਾਹਿਬ ਪਸੀਜੇ ਤੇ ਕਿਹਾ “ਤੇਰੇ ਘਰ ਦੋ ਬਚੇ ਹੋਣਗੇ, ਇਕ ਆਪਣੇ ਕੋਲ ਰੱਖ ਲਈਂ ਤੇ ਇਕ ਸਾਡੇ ਦਰਬਾਰ ਵਿਚ ਖਿਦਮਤ ਲਈ ਭੇਜ ਦਈਂ ਔਰਤ ਨੇ ਇਕਰਾਰ ਕੀਤਾ। ਤੇ ਲਖ ਲਖ ਸ਼ੁਕਰ ਗੁਜ਼ਾਰ ਕੇ ਘਰ ਮੁੜੀ। ਬਹੁਤ ਚਿਰ ਨਹੀਂ ਗੁਜ਼ਰਿਆ ਕਿ ਪੀਰ ਦੀ ਅਸੀਸ ਸਿਧ ਹੋਈ ਤੇ ਉਸ ਯਾਚਕ ਦੇ ਘਰ ਬਚਿਆਂ ਦਾ ਜੋੜਾ ਜੰਮਿਆਂ ।

ਇਸ ਤਰਾਂ ਕਹਾਣੀ ਅਗੇ ਚਲਦੀ ਸੀ। ਵੇਖ ਸੁਣਕੇ ਜਦੋਂ ਅਸੀਂ ਗੁਰਦੁਆਰੇ ਤੋਂ ਬਾਹਰ ਨਿਕਲੇ, ਬੁਢਾ ਟਾਂਗੇ ਵਾਲਾ ਸਾਨੂੰ ਹਮਜ਼ਾਗੌਸ ਦੇ ਮਕਬਰੇ ਲੈ ਗਿਆ। ਇਕ ਪੁਰਾਣੀ ਮਜ਼ਾਰ ਸੀ,ਜਿਹਦਾ ਛਤ ਅਜੇ ਤੀਕ ਪਾਟਾ ਹੋਇਆ ਹੈ । ਇਰਦ ਗਿਰਦ ਲਹਿ ਲਹਾਂਦੇ ਖੇਤ ਹਨ । ਕੋਲ ਗੇੜੂ ਖੂਹ ਵਗ ਰਿਹਾ ਸੀ। ਮਜ਼ਾਰ ਨੂੰ ਵੇਖ, ਅਸੀਂ ਬਾਹਰ ਖੂਹ ਦੇ ਪਾਣੀ ਨਾਲ ਖੇਡਣ ਲਗ ਗਏ । ਕਿਤਨਾ ਚਿਰ ਅਸੀਂ ਖੂਹ ਗੇੜਦੇ ਰਹੇ, ਪਾਣੀ ਪੀਂਦੇ ਰਹੇ, ਇਕ ਦੂਜੇ ਤੇ ਛਿਟਾਂ ਪਾਂਦੇ ਰਹੇ, ਨਸਦੇ ਰਹੇ, ਛੁਪਦੇ ਰਹੇ, ਲਭਦੇ ਰਹੇ । ਅਖੀਰ ਅਸੀਂ ਪਰ੍ਹੇ ਖੇਤਾਂ ਵਲ ਚਲੇ ਗਏ । ਅਸੀਂ ਕੁਝ ਤਰਾਂ ਖਰੀਦੀਆਂ, ਖੀਰੇ ਖਰੀਦੇ, ਖ਼ਰਬੂਜ਼ੇ ਖਰੀਦੇ ਤੇ ਲਦੇ ਹੋਏ ਮਜ਼ਾਰ ਵਲ ਵਾਪਸ ਆਏ। ਬੁਢਾ ਟਾਂਗੇ ਵਾਲਾ ਅਜੇ ਵੀ ਮਜ਼ਾਰ ਅੰਦਰ ਸੀ।

ਕਾਫ਼ੀ ਦੇਰ ਬਾਅਦ ਜਦੋਂ ਬੁਢਾ ਟਾਂਗੇ ਵਾਲਾ ਬਾਹਰ ਆਇਆ, ਉਹਦੀਆਂ ਅਖਾਂ ਲਾਲ ਸਨ, ਉਹਦੀ ਦੁਧ ਚਿਟੀ ਦਾਹੜੀ ਵਿਚ ਅਜੇ ਤੀਕ ਅਥਰੂ ਲਟਕੇ ਹੋਏ ਸਨ । ਸਾਫੇ ਦੇ ਲੜ ਨਾਲ ਉਹ ਆਪਣੀਆਂ ਅੱਖਾਂ ਨੂੰ, ਆਪਣੀ ਦਾਹੜੀ ਨੂੰ ਸਾਫ ਕਰ ਰਿਹਾ ਸੀ। ਮਜ਼ਾਰ ਤੋਂ ਨਿਕਲ ਕੇ ਇਕ ਵਾਰ ਫੇਰ ਉਸ ਨੇ ਚਾਰ

੨੦੧