ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/187

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਦੀਵਾਰੀ ਤੇ ਮਥਾ ਰਗੜਿਆ ਤੇ ਕਿਤਨਾ ਚਿਰ ਨਕ ਨਾਲ ਲੀਕਾਂ ਕਢਦਾ ਰਿਹਾ।

ਅਸੀਂ ਬਿਨਾਂ ਛਿੱਲੇ ਕਟੇ ਦੇ ਪੂਰਾ ਪੂਰਾ ਖੀਰਾ ਖਾ ਰਹੇ ਸਾਂ ਕਿ ਬਢਾ ਟਾਂਗੇ ਵਾਲਾ ਸਾਡੇ ਕੋਲ ਆਇਆ । “ਨਾਂਹ ਬਚਿਓ, ਤੋਬਾ ਉਸਤਫਾ, ਇਹ ਕੀ ਕਰ ਰਹੇ ਹੋ ?" ਇਕ ਦਮ ਉਹ ਘਬਰਾ ਜਿਹਾ ਗਿਆ। ਸਾਥੋਂ ਉਸ ਨੇ ਖੀਰੇ ਸੁਟਵਾਏ, ਤਰਾਂ ਜਾਕੇ ਜ਼ਿਮੀਂਦਾਰ ਨੂੰ ਵਾਪਸ ਕੀਤੀਆਂ ਤੇ ਖ਼ਰਬੂਜੇ ਚੁਕ ਕੇ ਟਾਂਗੇ ਵਿਚ ਲੈ ਆਇਆ।

ਬੁਢਾ ਟਾਂਗੇ ਵਾਲਾ ਸਾਰੇ ਦਾ ਸਾਰਾ ਵਕਤ ਚੁਪ ਸੀ, ਹਲਕਾ ਫੁਲ ਜਿਹਾ, ਉਹਦੀਆਂ ਅਖਾਂ ਅਧ ਖੁਲ੍ਹੀਆਂ ਜਹੀਆਂ ਅਧਮੀਟੀਆਂ ਜਹੀਆਂ, ਇਕ ਸਰੂਰ ਵਿਚ, ਇਕ ਨਸ਼ੇ ਵਿਚ ਜਿਸ ਤਰ੍ਹਾਂ ਝੁਲ ਰਿਹਾ ਸੀ|

"ਤੁਹਾਡੇ ਵਰਗੇ ਮਲੂਕ ਬਚਿਆਂ ਨੂੰ ਇਹ ਖੀਰੇ ਤਰਾਂ ਕਿਥੇ ਪਚਦੇ ਨੇ ? ਫੇਰ ਨਾ ਤੁਸੀਂ ਉਹਨਾਂ ਦੇ ਛਿਲੜ ਲਾਹੇ, ਨਾਹ ਤੁਹਾਡੇ ਕੋਲ ਕੋਈ ਲੂਣ ਸੀ ” ਟਾਂਗਾ ਚਲਾਣ ਵੇਲੇ ਬੁਢੇ ਟਾਂਗੇ ਵਾਲੇ ਨੇ ਇਕ ਅਤਿ ਨਿਘੇ ਬਜ਼ੁਰਗ ਦੇ ਅੰਦਾਜ਼ ਵਿਚ ਕਿਹਾ।

ਟਾਂਗਾ ਟੁਰ ਪਿਆ ਤੇ ਕਦਮ ਕਦਮ ਤੇ ਬੁਢਾ ਸਾਨੂੰ ਨਿਕੀਆਂ ਨਿਕੀਆਂ ਗਲਾਂ ਦਸਦਾ ਰਿਹਾ | ਸਾਡੇ ਵੀ 'ਬਾਬਾ ਜੀ,ਬਾਬਾ ਜੀ , ਕਰਦੇ ਮੂੰਹ ਨਹੀਂ ਸਨ ਸੁਕਦੇ ।

“ਇਹ ਮੁੰਡਿਆਂ ਦਾ ਸਕੂਲ ਏ ।"

“ਤੇ ਜਿਹੜੇ ਓਥੋਂ ਪਾਸ ਹੋ ਜਾਂਦੇ ਹਨ ਇਥ ਆਕੇ ਪੜ੍ਹਦੇ ਹਨ," ਜ਼ਰਾ ਅਗੇ ਜਾ ਕੇ ਇਕ ਕਾਲਜ ਵਲ ਇਸ਼ਾਰਾ ਕਰਦੇ ਹੋਏ ਉਸ ਦਸਿਆ ।

“ਇਹ ਭੈਰੋ ਦਾ ਮੰਦਰ ਏ।"

੨੦੨