ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਕਿਹਦਾ ਬਾਬਾ ਜੀ ?" ਮੇਰੀ ਦੋਸਤ ਨੇ ਸੁਣਿਆ ਨਹੀਂ ਸੀ।

ਭੈਰੋ ਦਾ ਬੇਟੀ, ਹਿੰਦੂ ਔਰਤਾਂ ਇਥੇ ਆਕੇ ਮੰਨਤ ਮੰਨਦੀਆਂ ਨ ਤੇ ਜੇ ਉਹਨਾਂ ਦੇ ਘਰ ਔਲਾਦ ਨਾ ਹੋਏ ਤੇ ਜ਼ਰੂਰ ਬੱਚਾ ਹੋ ਜਾਂਦਾ ਏ |

"ਇਹ ਵੇ ਯਤੀਮਖ਼ਾਨਾ," ਟਾਂਗਾ ਟੁਰਿਆ ਜਾ ਰਿਹਾ ਸੀ, -ਪਿਓ ਮਹਿੱਟਰ ਬਚੇ ਇਥੇ ਰਹਿੰਦੇ ਵੀ ਨੇ ਤੇ ਪੜਦੇ ਵੀ ਨੇ |"

“ਇਹ ਵੇ ਕੁੜੀ ਬਾਗ਼," ਪੁਲ ਟਪ ਕੇ ਅਸੀਂ ਸ਼ਹਿਰ ਦੇ ਨੇੜੇ ਪੁਜ ਰਹੇ ਸਾਂ, “ਕਹਿੰਦੇ ਨੇ ਇਕ ਕੰਵਾਰੀ ਕੰਜਕ ਨੂੰ ਇਥੋਂ ਦੇ ਇਕ ਰਾਜੇ ਨੇ ਜ਼ਿੰਦਾ ਇਸ ਥਾਂ ਗਡਵਾ ਦਿਤਾ ਸੀ । ਤਾਹੀਓ ਤੇ ਮਾਰ ਵਗੀ ਹੋਈ ਏ, ਨਹੀਂ ਤੇ ਚੰਗਾ ਭਲਾ ਇਹ ਸ਼ਹਿਰ ਸੀ । ਪੂਰਨ ਭਗਤ ਵਰਗੇ ਦੇਵਤੇ ਇਥੇ ਪੈਦਾ ਹੋਏ | ਬਦ ਅਸੀਸ ਏ ਇਸ ਸ਼ਹਿਰ ਨੂੰ ਬਚਿਆਂ ਦੀ ਬਦ ਅਸੀਸ ।"

ਸ਼ਹਿਰ ਵੜਦੇ ਹੀ ਇਕ ਮਿਟੀ ਦੇ ਬਰਤਨਾਂ ਤੇ ਖਿਡੌਣਿਆਂ ਦੀ ਦੁਕਾਨ ਆਈ । ਮੇਰੀ ਦੋਸਤ ਨੇ ਟਾਂਗਾ ਖੜਾ ਕਰਨ ਲਈ ਕਿਹਾ ।ਬੁਢਾ ਟਾਂਗੇ ਵਾਲਾ ਵੀ ਆਪਣੀ ਘੋੜੀ ਨੂੰ ਸੌਪ-ਸੰਮਾਣੀ ਕਰਕੇ ਸਾਡੇ ਨਾਲ ਦੁਕਾਨ ਵਲ ਆ ਗਿਆ । ਆਪਣੀ ਰਸੀ ਰਈ ਸੂਝ ਤੇ ਪਕੇ ਹੋਏ ਤਜਰਬੇ ਨਾਲ ਉਸ ਸਾਨੂੰ ਠੋਕ ਵਜਾ ਕੇ ਸਭ ਚੀਜ਼ਾਂ ਚੁਣ ਦਿਤੀਆਂ । ਲੜ ਝਗੜ ਕ ਘਟ ਤੋਂ ਘਟ ਪੈਸੇ ਦਿਵਾਏ । ਜਦੋਂ ਅਸੀਂ ਟਾਂਗੇ ਵਿਚ ਆਕੇ ਬੈਠੇ ਉਹ ਇਕ ਵਾਰ ਫੇਰ ਦੁਕਾਨ ਵਲ ਚਲਾ ਗਿਆ । ਜਦੋਂ ਉਹ ਵਾਪਸ ਆਇਆ, ਉਸ ਕੋਲ ਨਿਕੇ ਨਿਕੇ ਰੰਗ ਬਰੰਗੇ ਖਿਡੌਣੇ ਸਨ, ਇਕ ਨਿਕੀ ਜਿਹੀ ਵਲਟੋਈ, ਇਕ ਨਿਕਾ ਜਿਹਾ ਤਵਾ, ਇਕ ਹਕੀ, ਇਕ ਚਕਲਾ, ਇਕ ਵੇਲਣਾ ਤੇ ਹੋਰ ਕਿਤਨੇ ਕੁਝ २०३