ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਂ ਮਿੰਟਾਂ ਵਿਚ ਸਾਰਾ ਕੰਮ ਕਰਵਾਇਆ ਤੇ ਅਸੀਂ ਵਾਪਸ ਆ ਗਏ।

ਟਾਂਗਾ ਅਜੇ ਟੁਰਿਆ ਹੀ ਸੀ ਕਿ ਇਕ ਦਮ ਘੋੜੀ ਨੂੰ ਬੁਢੇ ਟਾਂਗੇ ਵਾਲੇ ਨੇ ਰੋਕ ਲਿਆ ਤੇ ਅਖ ਪਲਕਾਰੇ ਵਿਚ ਇਕ ਬਿਜਲੀ ਦੀ ਤੇਜ਼ੀ ਨਾਲ ਉਹ ਕੜਕ ਦਾ ਚਿੰਘਾੜਦਾ ਪਾਰ ਅੰਬੀ ਦੇ ਥੜੇ ਹੇਠ ਖੜੋਤੇ ਇਕ ਨੌਜਵਾਨ ਤੇ ਜਾ ਕੇ ਵਸ ਪਿਆ ਤੇ ਸਾਡੇ ਦੇਖਦਿਆਂ ਦੇਖਦਿਆਂ ਉਸ ਨੂੰ ਕੁਟ ਮਾਰ ਪਿਟ ਕੇ ਵਾਪਸ ਆ ਗਿਆ। ਅਸੀਂ ਹੈਰਾਨ ਪਰੇਸ਼ਾਨ ਸਾਂ ਕਿ ਹੋ ਕੀ ਗਿਆ ਏ।

ਮੇਰੀ ਦੋਸਤ ਨੇ ਮੈਨੂੰ ਦਸਿਆ ਉਹ ਮੁੰਡਾ ਚਿਰੋਕਣਾ ਟਾਂਗੇ ਦੇ ਅਗੇ ਪਿੱਛੇ ਪਾਇਲਾਂ ਪਾਂਦਾ ਪਿਆ ਸੀ, ਜਿਸਦੀ ਉਹਨੇ ਕੋਈ ਪਰਵਾਹ ਨਾ ਕੀਤੀ। ਫਿਰ ਬੁਢੇ ਟਾਂਗੇ ਵਾਲੇ ਨੇ ਸਾਨੂੰ ਦਸਿਆ ਕਿ ਜਦੋਂ ਟੁਰਨ ਲਗਾ ਸੀ ਤਾਂ ਉਸ ਪਾਨ ਖਾ ਰਹੇ ਲਫੰਗੇ ਨੇ ਕੋਈ ਕਬੋਲ ਬੋਲਿਆ ਸੀ।

"ਜਹੇ ਆਦਮੀਆਂ ਨੂੰ ਬੇਟੀ ਪਹਿਲੇ ਹਥ ਹੀ ਛਿਤਰ ਮਾਰਨਾਂ ਚਾਹੀਦਾ ਏ।" ਬਢੇ ਟਾਂਗੇ ਵਾਲੇ ਨੇ ਮੇਰੀ ਸਾਬਣ ਨੂੰ ਸਮਝਾਇਆ

"ਠੀਕ ਏ ਬਾਬਾ ਜੀ, ਪਰ ਕਿਹਦੇ ਕਿਹਦੇ ਆਦਮੀ ਗਲ ਪਏ," ਇਸ ਨਿਕੇ ਜਹੇ ਜਵਾਬ ਵਿਚ ਮੇਰੀ ਸਾਥਣ ਨੇ ਸਾਡੇ ਸਮਾਜ ਦੇ ਅਖਲਾਕ ਦਾ ਇਨ ਬਿਨ ਨਕਸ਼ਾ ਖਿੱਚ ਦਿਤਾ।

"ਆਹੋ ਪੁਤਰਾ! ਤੂੰਵੀ ਸਚ ਕਹਿੰਦੀ ਏਂ।" ਜਿਸ ਤਰਾਂ ਬੋਲਦਿਆਂ ਬੋਲਦਿਆਂ ਬਾਢੇ ਟਾਂਗੇ ਵਾਲੇ ਨੂੰ ਗਚ ਆ ਗਿਆ ਹੋਵੇ। ਕੁਝ ਚਿਰ ਬਾਅਦ ਫੇਰ ਮੈਂ ਵਖਿਆ ਉਹਦੇ ਹੋਠ ਮੁੜ ਹਿਲ ਰਹੇ ਸਨ। ਉਸ ਨੇ ਫਿਰ ਕੁਝ ਪੜ੍ਹਨਾ ਸ਼ੁਰੂ ਕਰ ਦਿਤਾ ਸੀ।

ਕੋਤਵਾਲੀ ਦੀ ਢਕੀ ਲਹਿਕੇ ਬੁਢਾ ਟਾਂਗੇ ਵਾਲਾ ਸਾਨੂੰ ਬਾਜ਼ਾਰ ਲੈ ਗਿਆ ਜਿਥੋਂ ਸਾਨੂੰ ਖੇਡਾਂ ਦਾ ਸਾਮਾਨ ਕੁਝ ਖਰੀਦਨਾ ਸੀ।

੨੦੫