ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/191

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਸਾਡਾ ਇਹ ਖ਼ਿਆਲ ਸੀ ਕਿ ਸਿਆਲਕੋਟ ਵਿਚ ਵਡੇ ਭਾਰੇ ਕਾਰਖ਼ਾਨੇ ਹੋਣਗੇ, ਬਾਬੇ ਨੇ ਦਸਿਆ ਗ਼ਲਤ ਸੀ। ਏਥੇ ਹਰ ਗਲੀ ਹਰ ਘਰ ਵਿਚ ਕੁਝ ਨਾ ਕੁਝ ਚੀਜ਼ ਬਣਦੀ ਹੈ ਤੇ ਫੇਰ ਵਡੀਆਂ ਵਡੀਆਂ ਦੁਕਾਨਾਂ ਤੇ ਬਾਹਰ ਘਲੀ ਜਾਂਦੀ ਹੈ।

ਸਾਨੂੰ ਕੁਝ ਬੈਡਮਿੰਟਨ ਦੀਆਂ ਚਿੜੀਆਂ, ਕੁਝ ਬੱਲੇ ਤੇ ਇਸ ਤਰ੍ਹਾਂ ਦਾ ਨਿਕ-ਸੁਕ ਖਰੀਦਣਾ ਸੀ। ਬੁਢਾ ਟਾਂਗੇ ਵਾਲਾ ਸਾਨੂੰ ਆਪਣੇ ਇਕ ਜਾਣੂ-ਪਛਾਣੂ ਦੇ ਲੈ ਗਿਆ ਤ ਭੋਹ ਦੇ ਭਾ ਮਾਲ ਨਾਲ ਟਾਂਗਾ ਭਰ ਲਿਆ। ਬੜੀ ਮੁਸ਼ਕਲ ਨਾਲ ਅਸੀਂ ਅਧਾ ਰਖਵਾਇਆ ਤੇ ਅਧਾ ਵਾਪਸ ਕੀਤਾ।

ਕਰਦਿਆਂ ਕਰਦਿਆਂ ਕੋਈ ਇਕ ਵਜ ਗਿਆ ਸੀ, "ਕਿਉਂ ਬਚਿਓ ਤੁਹਾਨੂੰ ਹੁਣ ਭੁਖ ਲਗੀ ਹੋਣੀ ਏ?" ਬੁਢੇ ਟਾਂਗੇ ਵਾਲੇ ਨੇ ਸਾਥੋਂ ਪੁਛਿਆ।

"ਨਹੀਂ ਬਾਬਾ ਜੀ! ਤੁਸੀਂ ਥੋੜਾ ਜਿਹਾ ਸਾਨੂੰ ਸ਼ਹਿਰ ਹੋਰ ਵਿਖਾ ਲਵੋ ਤੇ ਫੇਰ ਅਸੀਂ ਵਾਪਸ ਚਲਾਂਗੇ।"

"ਚੰਗੀ ਗਲ, ਬਹੁਤ ਚੰਗੀ ਗਲ।"

ਜਿਸ ਤਰਾਂ ਮੇਰੀ ਸਾਥਣ ਨੇ ਬਾਬੇ ਦੇ ਦਿਲ ਦੀ ਗਲ ਕਹੀ ਹੁੰਦੀ ਹੈ! ਉਹ ਫੁਲ ਜਿਹਾ ਗਿਆ। ਨਿਕੇ ਨਿਕੇ ਬਾਜ਼ਾਰ ਸੜਕਾਂ ਘੁੰਮਦਾ ਟਾਂਗਾ ਚਲਦਾ ਗਿਆ, ਚਲਦਾ ਗਿਆ ਤੇ ਬੁਢਾ ਟਾਂਗੇ ਵਾਲਾ ਸਾਨੂੰ ਨਿਕਆਂ ਨਿਕੀਆਂ ਗਲਾਂ ਆਪਣੇ ਸ਼ਹਿਰ ਦੀਆਂ ਦਸਦਾ ਰਿਹਾ। ਕੁਝ ਚਿਰ ਬਾਅਦ ਅਸੀਂ ਵੇਖਿਆ ਘੋੜੀ ਜ਼ਰਾ ਹੌਲੀ ਹੋ ਰਹੀ ਸੀ ਤੇ ਟਾਂਗੇ ਵਾਲਾ ਵੀ ਚੁਪ ਹੁੰਦਾ ਜਾ ਰਿਹਾ ਸੀ, ਤੇ ਫੇਰ ਇਕ ਥਾਂ ਆ ਕੇ ਘੋੜੀ ਖੜੋ ਗਈ।

ਬੁਢੇ ਟਾਂਗੇ ਵਾਲੇ ਨੇ ਇਕ ਨਜ਼ਰ ਸਾਡੇ ਵਲ ਵੇਖਿਆ। ਫੇਰ ਉਹ ਟਾਂਗੇ ਤੋਂ ਹੇਠ ਲਹਿ ਗਿਆ। ਤੇ ਉਸ ਨੇ ਫਿਰ ਇਕ

੨੦੬