ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਰ ਸੜਕ ਤੇ ਖੜੋ ਕੇ ਸਾਡੇ ਵਲ ਵੇਖਿਆ। ਜਿਸ ਤਰਾਂ ਕਿ ਉਹ ਝਿਜਕ ਰਿਹਾ ਹੋਵੇ। ਅਸੀਂ ਵੀ ਚੁਪ ਸਾਂ, ਉਹ ਵੀ ਚੁਪ ਸੀ। ਅਖ਼ੀਰ ਉਸ ਨੇ ਕਿਹਾ, "ਬਚਿਓ, ਮੈਂ ਹੁਣੇ ਖਲੋਤਾ ਖਲੋਤਾ ਆਇਆ।"

ਕੋਈ ਦਸ ਮਿੰਟ ਬਾਅਦ ਟਾਂਗੇ ਵਾਲਾ ਵਾਪਸ ਆਇਆ। ਅਸੀਂ ਸੋਚਿਆ ਉਹ ਖਾਣ ਗਿਆ ਸੀ ਤਦੇ ਏਨਾਂ ਝਕ ਰਿਹਾ ਸੀ। ਨਿਕੀ ਜਿਹੀ ਇਕ ਬੁਝਕੀ ਉਸ ਨੇ ਇਸ ਵਾਰ ਆਪਣੇ ਨਾਲ ਲਿਆਂਦੀ ਜਿਸ ਨੂੰ ਆਪਣੇ ਕੋਲ ਰਖਕੇ ਉਹ ਸਟੇਸ਼ਨ ਵਲ ਚਲ ਪਿਆ।

ਸਟੇਸ਼ਨ ਤੇ ਪੁਜ ਕੇ ਅਸੀਂ ਖਾਣੇ ਲਈ ਕਿਹਾ। ਇਤਨੇ ਚਿਰ ਵਿਚ ਬੁਢਾ ਟਾਂਗੇ ਵਾਲਾ ਸਾਡਾ ਸਾਮਾਨ ਵੇਟਿੰਗ ਰੂਮ ਵਿਚ ਲਿਆ ਕੇ ਰਖ ਰਿਹਾ ਸੀ। ਜਦੋਂ ਸਮਾਨ ਆ ਗਿਆ, ਉਸ ਨੇ ਬਾਹਰੋਂ ਸਬਜ਼ੀ ਵਾਲੇ ਤੋਂ ਇਕ ਪਛੜਾ ਲੈ ਕੇ ਅਤੇ ਕੋਮਲਤਾ ਤੇ ਸਲੀਕੇ ਨਾਲ ਨਿਕੀਆਂ ਨਿੱਕੀਆਂ ਚੀਜ਼ਾਂ ਨੂੰ ਸਾਂਭਣਾ ਸ਼ੁਰੂ ਕਰ ਦਿਤਾ1 ਇਤਨੇ ਚਿਰ ਵਿਚ ਸਾਡਾ ਖਾਣਾ ਆ ਗਿਆ ਸੀ। ਅਸੀਂ ਵੇਖਿਆ ਕਿ ਸਾਹਮਣੇ ਬਾਜ਼ਾਰ ਵਿਚੋਂ ਦੋ ਲਸੀ ਦੇ ਗਲਾਸ ਫੜੀ ਕੁਝ ਚਿਰ ਬਾਅਦ ਬੁਢਾ ਟਾਂਗੇ ਵਾਲਾ ਆ ਰਿਹਾ ਸੀ।

ਖਾਣਾ ਖਾ ਕੇ ਅਸੀਂ ਟਾਂਗੇ ਵਾਲੇ ਦਾ ਰਲਕੇ ਦੋਹਾਂ ਨੇ ਅੰਗ੍ਰੇਜ਼ੀ ਵਿਚ ਹਿਸਾਬ ਕੀਤਾ ਤੇ ਮੇਰੀ ਦੋਸਤ ਨੇ ਦਸ ਰੁਪੈ ਕਢਕੇ ਬੁਢੇ ਟਾਂਗੇ ਵਾਲ ਵਲ ਵਧਾਂਦੇ ਹੋਏ ਕਿਹਾ, "ਬਾਬਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।"

"ਹਾਂ ਬਾਬਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ," ਮੈਂ ਵੀ ਬਾਬੇ ਦਾ ਮਿਠਾ ਕਰਜ਼ ਉਤਾਰਨ ਦੀ ਕੋਸ਼ਸ਼ ਕੀਤੀ।

ਬੁਢਾ ਟਾਂਗੇ ਵਾਲਾ ਜਿਥੇ ਖੜੋਤਾ ਸੀ ਉਥੇ ਹੀ ਜੰਮ ਗਿਆ।

੨੦੭