ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/193

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਘੜੀ ਦੀ ਘੜੀ ਲਈ ਜਿਸ ਤਰ੍ਹਾਂ ਉਹ ਬੇਹੋਸ਼ ਹੋ ਗਿਆ ਹੋਵੇ । ਫਿਰ ਉਹਦੀਆਂ ਅੱਖਾਂ ਵਿਚੋਂ ਅਥਰੂਆਂ ਦੀ ਇਕ ਝਲਾਰ ਵਗ ਪਈ । ਭੁਬਾਂ ਮਾਰਕੇ ਉਹ ਰੋ ਪਿਆ ਤੇ ਅਗੇ ਵਧ ਕੇ ਉਸਨੇ ਸਾਨੂੰ ਦੋਹਾਂ ਨੂੰ ਆਪਣੀਆਂ ਬਾਹਵਾਂ ਵਿਚ ਵਲਿੰਗ ਲਿਆ।

“ਮੈਨੂੰ ਇੰਝ ਔਤਰਾ ਕਰਕੇ ਨਾ ਜਾਓ । ਅਜੇ ਤੇ ਮੈਂ ਅਜ ਗੌਸ ਪੀਰ ਦੇ ਮਕਬਰੇ ਤੇ ਲੀਕਾਂ ਕਢਦਾ ਰਿਹਾਂ ।" ਤੇ ਬੁਢਾ ਟਾਗੇ ਵਾਲਾ ਸਾਨੂੰ ਗੱਲ ਲਾਕੇ ਰੋਈ ਗਿਆ, ਰੋਈ ਗਿਆ।

ਭੁਬਾਂ ਮਾਰ ਮਾਰ ਕੇ ਉਸ ਦਸਿਆ ਕਿ ਉਹਦਾ ਕੋਈ ਬੱਚਾ ਨਹੀਂ ਸੀ। ਉਹ ਤੇ ਉਹਦੀ ਤ੍ਰੀਮਤ ਦੋ ਵਰਾਨ ਟਾਹਣ ਸਨ ਜਿਹੜੇ ਕਦੀ ਕੋਈ ਪਤਾ ਪੈਦਾ ਨਹੀਂ ਕਰ ਸਕੇ । ਅਜ ਉਸ ਬੁਢੇ ਦੀ ਦੁਨੀਆਂ ਵਿਚ ਅਸੀਂ ਦੋ ਪੰਛੀਆਂ ਵਾਂਗ ਆਕੇ ਬੈਠ ਗਏ ਸਾਂ। ਤੇ ਸਾਰਾ ਦਿਨ ਉਹ ਸਾਨੂੰ ਇੰਝ ਲਈ ਫਿਰਿਆ ਜਿਸ ਤਰਾਂ ਅਸੀਂ ਉਸਦੇ ਖੂਨ ਦਾ ਖ਼ੂਨ ਹੁੰਦੇ ਹਾਂ। ਜਦੋਂ ਸਾਨੂੰ ਉਹ ਬਚੇ ਕਹਿੰਦਾ ਸੀ ਤਾਂ ਉਹਦੀ ਛਾਤੀ ਵਿਚ ਇਕ ਪਿਉ ਦਾ ਲ਼ਹੂ ਛਲ੍ਹਕ ਛਲ੍ਹਕ ਪੈਂਦਾ ਸੀ। ਇਕ ਸੁਫ਼ਨੇ ਜਹੇ ਵਿਚ ਉਹ ਸਾਰਾ ਦਿਨ ਰਿਹਾ ਤੇ ਹੁਣ ਜਿਸ ਤਰ੍ਹਾਂ ਅਸੀਂ ਉਹਦੇ ਖ਼ਿਆਲੀ ਮਹਿਲ ਨੂੰ ਬਰਬਾਦ ਕਰ ਦਿਤਾ।

“ਮੈਂ ਟਾਂਗੇ ਨੂੰ ਆਪਣੇ ਘਰ ਵਲ ਲੈ ਗਿਆ ਸਾਂ, ਪਰ ਮੇਰੀ ਹਿੰਮਤ ਨਹੀਂ ਪਈ ਕਿ ਤੁਹਾਨੂੰ ਉਥੇ ਜਾਣ ਲਈ ਕਹਿੰਦਾ । ਮੇਰੀ ਘਰ ਵਾਲੀ ਦੀ ਗੋਦ ਹਮੇਸ਼ ਸਖਣੀ ਰਹੀ ਹੈ । ਇਕ ਘੜੀ ਦੀ ਘੜੀ ਲਈ ਉਹਨੂੰ ਵੀ ਉਹ ਨਿਘ ਵੇਖਣ ਦਿਓ ਜਿਹੜੀ ਅਜੇ ਮੈਂ ਮਾਣੀ ਹੈ । ਹੋਮਜ਼ਾਗੌਂਸ ਪੀਰ ਤੇਰਾ ਲਖ ਲਖ ਸ਼ਕਰੀਆਂ ! ਤੇਰਾ ਲਖ ਲੱਖ ਸ਼ੁਕਰੀਆਂ !" ਇਸ ਤਰਾਂ ਦੁਆ ਮੰਗਦਾ

२०੮