ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/194

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਗਦਾ ਬੁਢਾ ਟਾਂਗੇ ਵਾਲਾ ਕੁਰਸੀ ਤੇ ਬਹਿ ਗਿਆ।

ਸਾਡੀ ਗਡੀ ਬਾਹਰ ਆ ਚੁਕੀ ਸੀ। ਬੁਢੇ ਟਾਂਗੇ ਵਾਲੇ ਨੇ ਸਾਡਾ ਸਾਮਾਨ ਰਖਵਾਇਆਂ ਤੇ ਗੱਡੀ ਦੇ ਟੁਰਨ ਤੋਂ ਪਹਿਲੇ ਉਹ ਬੁਗਚੀ ਜਿਹੜੀ ਉਹ ਚੁਕੀ ਚੁਕੀ ਫਿਰਦਾ ਸੀ, ਸਾਨੂੰ ਦੇ ਕੇ ਪਿਛੇ ਹਟ ਗਿਆ | ਗਡੀ ਸਟੇਸ਼ਨ ਤੋਂ ਹਿਲ ਪਈ। ਪਲੇਟ ਫਾਰਮ ਤੋਂ ਨਿਕਲ ਕੇ ਅਸੀਂ ਉਹ ਬੁਗਚੀ ਖੋਲ੍ਹੀ। ਉਸ ਵਿਚ ਮਕੀ ਦਾ ਆਟਾ ਸੀ, ਮੱਖਣ ਦੀ ਇਕ ਪਿੰਨੀ ਸੀ, ਪਨੀਰ ਸੀ। ਮੈਂ ਆਪਣੀ ਸਾਥਣ ਵਲ ਵੇਖਿਆ। ਮੇਰੀ ਸਾਥਣ ਨੇ ਮੇਰੇ ਵਲ ਵੇਖਿਆ। ਸਾਡੀਆਂ ਅਖਾਂ ਅਥਰੂਆਂ ਨਾਲ ਡਲ੍ਹਕ ਰਹੀਆਂ ਸਨ।

*

੨੦੯