ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਆ ਕੇ ਬਗੈਰ ਆਲੇ ਭੋਲੇ ਵੇਚਣ ਦੇ ਵਾਪਸ ਚਲੀ ਜਾਂਦੀ ਹੈ। ਜਦ ਕੋਈ ਬਚਾ ਵੀ ਉਸ ਦੀਆਂ ਚੀਜ਼ਾਂ ਵਿਚ ਕੋਈ ਦਿਲਚਸਪੀ ਨਹੀਂ ਲੈਂਦਾ ਤਾਂ ਉਹ ਕਿਉਂ ਸਾਰਾ ਸਾਰਾ ਦਿਨ ਸਾਡੀ ਹੀ ਗਲੀ ਵਿਚ ਡੇਰਾ ਲਗਾ ਕੇ ਬੈਠੀ ਰਹਿੰਦੀ ਹੈ। ਮੈਂ ਇਨਾਂ ਸਾਰੀਆਂ ਗਲਾਂ ਤੇ ਬਾਰ ਬਾਰ ਵਿਚਾਰ ਕਰਦਾ ਸਾਂ ਤੇ ਜਦੋਂ ਸੋਚ ਸੋਚ ਕੇ ਮੈਨੂੰ ਕੋਈ ਉਤਰ ਨਾ ਮਿਲਦਾ ਤਾਂ ਮੈਂ ਇਸ ਸਿਟੇ ਤੇ ਪਹੁੰਚਦਾ ਹਰ ਇਕ ਨੇ ਆਪਣੇ ਆਪਣੇ ਭਾਗ ਲੈਣੇ ਹਨ, ਚੂਰਨ ਵਾਲੇ ਭਾਈ ਨੇ ਵੀ ਤੇ ਆਲੇ ਭੇਲਿਆਂ ਵਾਲੀ ਗਗੜੀ ਨੇ ਵੀ।

ਪਰ ਉਨ੍ਹਾਂ ਦਿਨਾਂ ਵਿਚ ਮੇਰੇ ਬਚਪਨ ਦੇ ਬਹੁਤ ਸਾਰੇ ਜਾਣੂਆਂ ਦੇ ਭਾਗ ਬਦਲ ਚੁੱਕੇ ਸਨ। ਘਰ ਦੇ ਬਾਜ਼ਾਰ ਵਿਚ ਜਿਹੜੇ ਪੁਰਾਣੇ ਦੁਕਾਨਦਾਰ ਹੁੰਦੇ ਸਨ, ਉਨ੍ਹਾਂ ਦੀਆਂ ਦੁਕਾਨਾਂ ਨੂੰ ਧਨਾਢ ਨਹੁਰੀਆਂ ਤੇ ਖੱਤਰੀਆਂ ਨੇ ਸਾਂਭ ਲਿਆ ਸੀ ਤੇ ਕਈ ਵਾਰ ਮੈਨੂੰ ਆਪਣੇ ਘਰ ਵਾਲੇ ਬਾਜ਼ਾਰ ਦੀ ਨੁਕਰ ਤੇ ਉਹ ਪੁਰਾਣਾ ਮੇਲਾ ਰਾਮ ਕਪੜੇ ਦੀ ਫੇਰੀ ਲਾਂਦਾ ਮਿਲਿਆ ਸੀ ਜਿਹੜਾ ਮੇਰੇ ਮੁਢਲੇ ਬਚਪਨ ਵਿਚ ਸਾਡੀ ਗਲੀ ਦੇ ਬਾਜ਼ਾਰ ਵਿਚ ਦੋ ਤਿੰਨ ਦੁਹੱਟਿਆਂ ਵਿਚ ਸੂਤਰ ਤੇ ਖੱਦਰ ਦਾ ਬਿਉਪਾਰ ਕਰਦਾ ਹੁੰਦਾ ਸੀ। ਕਈ ਵਾਰ ਜਦੋਂ ਮੈਂ ਮੇਲਾ ਰਾਮ ਨੂੰ ਆਪਣੇ ਮੋਢਿਆਂ ਤੇ ਰੰਗ ਬਰੰਗੇ ਸੂਤਰ ਤੇ ਖਦਰ ਦੇ ਗਠਿਆਂ ਨੂੰ ਚੁਕ ਕੇ ਬਾਜ਼ਾਰ ਦੀ ਨੁਕਰ ਤੇ ਏਧਰ ਉਧਰ ਜਾਂਦਿਆ ਦੇਖਦਾ ਤਾਂ ਮੈਨੂੰ ਬਾਰ ਬਾਰ ਇਹ ਖਿਆਲ ਆਉਂਦਾ ਕਿ ਵਿਚਾਰੇ ਦੇ ਭਾਗ ਕਿੰਨੇ ਮੰਦੇ ਹਨ। ਅੱਜ ਉਨਾਂ ਹੀ ਦੁਕਾਨਾਂ ਵਿਚ ਹਜ਼ਾਰਾਂ ਰੁਪਇਆਂ ਦਾ ਬਿਉਪਰ ਹੁੰਦਾ ਹੈ ਤੇ ਉਸ ਦੇ ਦੋਹਾਂ ਦੁਹੱਟਿਆਂ ਤੇ ਸ਼ਹਿਰ ਦੇ ਦੂਸਰੇ ਹਿਸਿਆਂ ਤੋਂ ਆ ਕੇ ਖਤਰੀਆਂ ਨੇ ਕਬਜ਼ਾ ਕਰ ਲਿਆ ਹੈ। ਜਿਨ੍ਹਾਂ ਵਿਚ ਉਹ ਆਪ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ।

੨੧੫