ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/202

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ ਤੇ ਸ਼ਾਇਦ ਸ਼ਹਿਰ ਦੇ ਦੂਸਰਿਆਂ ਹਿੱਸਿਆਂ ਨੂੰ ਛੱਡ ਕੇ ਹਾਲ ਬਾਜ਼ਾਰ ਵਲ ਆ ਗਏ ਹਨ।

ਪਹਿਲਾਂ ਪਹਿਲਾਂ ਤਾਂ ਦੁਕਾਨ ਤੋਂ ਘਰ ਜਾਂ ਘਰ ਤੋਂ ਦੁਕਾਨ ਨੂੰ ਜਾਂਦਾ ਹੋਇਆ ਮੈਂ ਬੜੀ ਲਾਪਰਵਾਹੀ ਤੇ ਅਨਗਹਿਲੀ ਨਾਲ ਇਨ੍ਹਾਂ ਮੰਗਤਿਆਂ ਦੇ ਕੋਲੋਂ ਲੰਘ ਜਾਂਦਾ ਸਾਂ, ਪਰ ਜਦੋਂ ਦੁਕਾਨ ਦੀ ਆਮਦਨੀ ਵਧ ਜਾਣ ਨਾਲ ਮੇਰੀ ਜੇਬ ਵਿਚ ਫਾਲਤੂ ਪੈਸੇ ਰਹਿਣ ਲਗ ਪਏ ਤਾਂ ਸੁਭਾਵਕ ਹੀ ਇਨ੍ਹਾਂ ਮੰਗਤਿਆਂ ਕੋਲੋਂ ਲੰਘਦਿਆਂ ਹੋਇਆਂ ਮੈਨੂੰ ਇਹ ਖ਼ਿਆਲ ਆਉਣ ਲਗ ਗਿਆ ਕਿ ਰੱਬ ਦੀ ਮਿਹਰ ਕਰਕੇ ਜਿਹੜਾ ਵਾਧਾ ਮੇਰੀ ਕਮਾਈ ਵਿਚ ਹੋਇਆ ਹੈ, ਉਸ ਨੂੰ ਮੈਂ ਇਹਨਾਂ ਮੰਗਤਿਆਂ ਨਾਲ ਵੰਡਾਵਾਂ। ਇਕ ਦਿਨ ਜਦੋਂ ਮੈਂ ਸਵੇਰ ਸਾਰ ਹੀ ਦੁਕਾਨ ਤੇ ਜਾ ਕੇ ਬੈਠਾ ਤਾਂ ਪਿੰਡਾਂ ਗਰਾਵਾ ਦੇ ਕੁਝ ਗਾਹਕ ਅਜੇਹੇ ਆ ਗਏ ਜਿਨ੍ਹਾਂ ਤੋਂ ਮੈਨੂੰ ਕਾਫੀ ਪੈਸੇ ਵਸੂਲ ਹੋਏ। ਜਿਸ ਵੇਲੇ ਮੈਂ ਦੁਪਹਿਰੇ ਘਰ ਨੂੰ ਰੋਟੀ ਖਾਣ ਗਿਆ ਤਾਂ ਮੇਰੇ ਦਿਲ ਵਿਚ ਇਕ ਉਤਸ਼ਾਹ ਤੇ ਚਾਅ ਜਿਹਾ ਸੀ। ਜਦੋਂ ਮੈਂ ਕੋਤਵਾਲੀ ਦੀ ਛੱਤ ਵਿਚ ਦਾਖਲ ਹੋਇਆ ਤਾਂ ਇਕ ਨੁਕਰੇ ਬੇਸੁਰਤ ਪਏ ਇਕ ਮੰਗਤੇ ਨੇ, ਮੇਰੀ ਰੁਚੀ ਨੂੰ ਖਿਚ ਲਿਆ। ਉਹ ਬੇਸੂਰਤ ਹਾਲਤ ਵਿਚ ਇਕ ਨੁਕਰੇ ਬਾਜ਼ਾਰ ਵਿਚ ਹੀ ਲੇਟਿਆ ਹੋਇਆ ਸੀ। ਉਸ ਦੇ ਅਲਸਾਏ ਅੰਗ, ਜਿਹੜੇ ਉਸ ਦੇ ਪਾਟੇ ਪੁਰਾਣੇ ਕਪੜਿਆਂ ਵਿਚੋਂ ਬਾਹਰ ਨੂੰ ਨਿਕਲ ਨਿਕਲ ਕੇ ਪੈਂਦੇ ਸਨ, ਖੂਬਸੂਰਤ ਬਨਾਵਟ ਦੇ ਸਨ। ਉਸ ਦੇ ਚਿਹਰੇ ਦਾ ਦਿਸਦਾ ਅੱਧਾ ਹਿਸਾ, ਇਸ ਗੱਲ ਦਾ ਸੂਚਕ ਸੀ ਕਿ ਉਸ ਨੇ ਚੰਗੇ ਦਿਨ ਦੇਖੇ ਹਨ ਤੇ ਹੁਣ ਆਪਣੇ ਆਲੇ ਦੁਆਲੇ ਤੋਂ ਨਿਰਾਸ਼ ਹੋ ਕੇ ਉਸ ਨੇ ਕੰਡ ਪਰਤ ਲਈ ਹੈ। ਜਦ ਮੈਂ ਉਸ ਦੇ ਕੋਲੋਂ ਲੰਘਦਾ।

੨੧੭