ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/206

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੇ ਮਥੇ ਤੇ ਤਰੇਲੀਆਂ ਸਨ ਤੇ ਉਸ ਦਾਹੜੀ ਦੇ ਨੁਕ੍ਹੀਲੇ ਵਾਲ ਹੇਠਾਂ ਨੂੰ ਬੈਠ ਗਏ ਸਨ। ਉਹ ਕੁਝ ਦੇਰ ਮੇਰੇ ਵਲ ਦੇਖਦਾ ਰਿਹਾ। ਫੇਰ ਧੀਮੀ ਆਵਾਜ਼ ਵਿਚ ਕਹਿਣ ਲਗਾ, "ਮੰਗਣਾ" ਮੰਗਣਾ ਕੋਈ ਗੁਨਾਹ ਏ, ਉਸ ਕਰੀਮ ਬਖ਼ਸ਼ ਦਾ ਬੇੜਾ ਗਰਕ, ਖੁਦਾ ਉਸ ਨੂੰ ਜਹੰਨਮ ਵਿਚ ਸੁਟੇ, ਮੈਨੂੰ ਕਿਸੇ ਥਾਂ ਜੋਗਾ ਨਹੀਂ ਛਡਿਆ,ਮੈਂ ਭਲਾ ਕਿਸੇ ਦੀ ਨੌਕਰੀ ਕਰ ਸਕਦਾ ਹਾਂ? ਮੈਂ ਨਹੀਂ ਕਰ ਸਕਦਾ, ਮੈਂ ਛਾਬੜੀ ਲਗਾ ਸਕਦਾ ਹਾਂ? ਮੈਂ ਨਹੀਂ ਲਗਾ ਸਕਦਾ, ਮੇਰਾ ਪਿਓ ਕਸਾਈ ਸੀ, ਮੇਰਾ ਦਾਦਾ ਕਸਾਈ ਸੀ, ਮੈਂ ਕਸਾਈ ਹਾਂ, ਮੇਰੀ ਹਟੀ ਉਸ ਕਰੀਮ ਬਖਸ਼ ਨੇ ਲੈ ਲਈ। ਖੁਦਾ ਉਸ ਦੇ ਪੁੱਤਰਾਂ ਨੂੰ ਬਾਜ਼ਾਰ ਵਿਚ ਠੂਠਾ ਲੈ ਕੇ ਫਿਰਾਏ, ਉਸ ਦੀਆਂ ਧੀਆਂ ਨੂੰ ਪੇਸ਼ ਕਰਨਾ ਪਏ, ਖੁਦਾ, ਉਸ ਦਾ ਬੇੜਾ ......'

ਮੈਂ ਉਸ ਦੀਆਂ ਗਲਾਂ ਨੂੰ ਸੁਣਦਾ, ਇਸ ਗਲ ਤੇ ਵਿਚਾਰ ਕਰ ਰਿਹਾ ਸਾਂ ਕਿ ਗੁਲਾਮ ਨਬੀ ਪਾਗਲ ਹੈ ਕਿ ਨਹੀਂ, ਉਸ ਦੇ ਪਹਿਲੇ ਬੋਲਾਂ ਤੇ ਚਿਹਰੇ ਮੋਹਰੇ ਨੇ ਤਾਂ ਮੈਨੂੰ ਉਸ ਦੇ ਪਾਗਲ ਹੋਣ ਦਾ ਯਕੀਨ ਜਿਹਾ ਕਰਵਾ ਦਿਤਾ ਸੀ, ਪਰ ਉਸ ਦੇ ਪਿਛਲੇ ਬੋਲਾਂ ਵਿਚ ਘਬਰਾਹਟ ਦੇ ਨਾਲ ਨਾਲ ਗੰਭੀਰਤਾ ਜ਼ਰੂਰ ਸੀ। ਕਰੀਮ ਬਖਸ਼ ਉਸ ਹੋਟਲ ਵਾਲੇ ਦਾ ਨਾਂ ਸੀ ਜਿਸ ਨੇ ਸਾਡੇ ਬਾਜ਼ਾਰ ਵਿਚ ਆ ਕੇ ਗੁਲਾਮ ਨਬੀ ਦੀ ਦੁਕਾਨ ਦੀ ਜਗ੍ਹਾ ਆਪਣਾ ਹੋਟਲ ਚਲਾ ਦਿਤਾ ਸੀ ਤੇ ਗੁਲਾਮ ਨਬੀ ਦੀਆਂ ਗੱਲਾਂ ਸੁਣ ਕੇ ਮੇਰੇ ਲਈ ਇਹ ਅੰਦਾਜ਼ਾ ਲਗਾਣਾ ਕੋਈ ਔਖਾ ਨਹੀਂ ਸੀ ਰਿਹਾ ਕਿ ਸਾਡੇ ਬਾਜ਼ਾਰ ਵਿਚੋਂ ਇਕ ਵਾਰ ਪੈਰ ਉਖੜ ਜਾਣ ਪਿੱਛੋਂ ਉਸ ਦੇ ਪੈਰ ਕਿਤੇ ਵੀ ਨਹੀਂ ਸਨ ਜੰਮ ਸਕੇ ਤੇ ਸ਼ਾਇਦ ਉਸ ਨੂੰ ਨੌਕਰੀ ਤੇ ਛਾਬੜੀ ਲਗਾਣ ਦੀ ਅਸਫਲਤਾ ਪਿੱਛੋਂ ਹੀ ਮੰਗਣ ਤੇ ਮਜਬੂਰ ਹੋਣਾ ਪਿਆ ਸੀ। ਹੁਣ ਮੈਂ ਉਸ ਦੇ ਕੋਲ ਖੜਾ ਖੜਾ

२२१