ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/207

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸੋਚ ਰਿਹਾ ਸਾਂ ਕਿ ਮੈਂ ਉਸ ਦੀ ਕੀ ਮਦਦ ਕਰ ਸਕਦਾ ਹਾਂ। ਇਕ ਦੋ ਪਲਾਂ ਵਿਚ ਹੀ ਮੇਰੇ ਦਿਮਾਗ਼ ਵਿਚ ਬੇਅੰਤ ਵਿਚਾਰ ਆਏ, ਇਸ ਨੂੰ ਕਰੀਮ ਬਖਸ਼ ਦੇ ਹੋਟਲ ਤੇ ਨੌਕਰ ਕਰਵਾ ਦੇਵਾਂ, ਆਪਣੀ ਦੁਕਾਨ ਤੇ ਦਵਾ ਦਾਰੂ ਕੁਟਣ ਲਈ ਰਖ ਲਵਾਂ, ਬਾਹ-ਰਲੇ ਬੁਚੜਖਾਨੇ ਵਿਚ ਸ਼ਾਇਦ ਇਸ ਨੂੰ ਨੌਕਰੀ ਮਿਲ ਜਾਏ। ਇਹ ਸਾਰੇ ਵਿਚਾਰ ਮੇਰੇ ਮਨ ਨੂੰ ਬੇਚੈਨ ਕਰ ਰਹੇ ਸਨ ਕਿ ਗੁਲਾਮ ਨਬੀ ਇਕ ਦਮ ਬੋਲ ਉਠਿਆ; "ਹੀਰਿਆ, ਇਕ ਦੋ ਆਨੇ ਦੇਹ, ਚੰਗਾ ਚੰਗਾ ਆਨਾ ਹੀ ਦੇਹ, ਚੱਲ ਇਕ ਟਕਾ ਹੀ ਦੇਹ, ਕੁਝ ਤਾਂ ਦੇਹ।" ਗੁਲਾਮ ਨਬੀ ਦੇ ਬੋਲ ਮੇਰੇ ਕੰਨਾਂ ਵਿਚ ਗੂੰਜ ਰਹੇ ਸਨ, ਪਰ ਮੈਂ ਉਸ ਵਲ ਬਿਟ ਬਿਟ ਦੇਖ ਰਿਹਾ ਸਾਂ। ਫੇਰ ਇਕ ਦਮ ਕਿਸੇ ਜਜ਼ਬੇ ਦੇ ਅਸਰ ਥਲੇ ਮੈਂ ਆਪਣਾ ਸਜਾ ਹਥ ਲੰਬੇ ਕੁੜਤੇ ਦੀ ਜੇਬ ਵਿਚ ਪਾਇਆ ਤੇ ਕਰਿਆਨੇ ਦੀ ਇਕ ਮੁਠੀ ਗੁਲਾਮ ਨਬੀ ਦੀ ਤਲੀ ਤੇ ਰਖ ਦਿਤੀ ਗੁਲਾਮ ਨਬੀ ਆਪਣੀ ਕਰਿਆਨੇ ਦੀ ਭਰੀ ਹੋਈ ਮੁਠੀ ਨੂੰ ਬਾਰ ਬਾਰ ਖੋਲ੍ਹ ਕੇ ਬੰਦ ਕਰ ਰਿਹਾ ਸੀ। ਮੈਂ ਉਸ ਦੇ ਚਿਹਰੇ ਵਲ ਦੇਖਿਆ, ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਉਸਦੇ ਚਿਹਰੇ ਤੋਂ ਪੁਰਾਣੀ ਵਹਿਸ਼ਤ ਦੇ ਨਿਸ਼ਾਨ ਦੁਬਾਰਾ ਜ਼ਾਹਿਰ ਹੋ ਰਹੇ ਹਨ। ਮੈਨੂੰ ਗੁਲਾਮ ਨਬੀ ਵਾਸਤੇ ਕੰਮ ਕਾਜ ਲੱਭਣ ਦੇ ਸਾਰੇ ਖ਼ਿਆਲ ਅਸਫਲ ਜਾਪੇ ਤੇ ਮੇਰਾ ਇਹ ਵਿਚਾਰ ਹੋਰ ਵੀ ਦ੍ਰਿੜ ਹੋ ਗਿਆ ਕਿ ਗੁਲਾਮ ਨਬੀ ਦੇ ਦਿਮਾਗ ਵਿਚ ਕੋਈ ਨਾ ਕੋਈ ਕਸਰ ਜ਼ਰੂਰ ਆ ਗਈ ਹੈ। ਇਸ ਵਿਚਾਰ ਨੇ ਮੈਨੂੰ ਬੜਾ ਬੇਚੈਨ ਕਰ ਦਿਤਾ ਤੇ ਮੈਂ ਇਸ ਗਲ ਲਈ ਕਾਹਲਾ ਪੈ ਗਿਆ ਕਿ ਕੋਤਵਾਲੀ ਦੀ ਛੱਤ ਦੇ ਥਲਿਓ ਇਕ ਛਲਾਂਗ ਲਗਾ ਕੇ ਬਾਹਰ ਪਸਾਰ ਵਿਚ ਚਲਾ ਜਾਵਾਂ। ਮੈਂ ਗੁਲਾਮ ਨਬੀ ਵਲ

੨੨੨