ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/209

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਮਨਾਂ ਵਿਚ ਹਰੇ ਤੇ ਲਾਲ ਰੰਗ ਦੇ ਪਠਿਆਂ ਨੂੰ ਜੋੜ ਤੋੜ ਕੇ ਟਿਮਕਣੇ ਬਣਾਏ ਹੁੰਦੇ ਸਨ, ਆਪਣੇ ਹਥਾਂ ਵਿਚ ਭੁੜਕਾਂਦਾ ਫਿਰਦਾ ਸੀ। ਕਈ ਵਾਰ ਮੈਂ ਇਸ ਨੂੰ ਹਾਲ ਬਾਜ਼ਾਰ ਵਿਚ ਮਿਲਿਆ ਸਾਂ। ਬਚਪਨ ਵਿਚ ਜਦੋਂ ਇਹ ਆਪਣੀ ਦੁਕਾਨ ਤੇ ਬੈਠਾ ਹੁੰਦਾ ਸੀ ਤਾਂ ਇਸ ਦੀ ਕੁਝ ਹੋਰ ਹੀ ਸ਼ਾਨ ਹੁੰਦੀ ਸੀ। ਕਾਠ ਦੀ ਇਕ ਚੌਕੀ ਉਤੇ ਇਹ ਰੰਗ ਬਰੰਗੀ ਸਫ ਦਾ ਇਕ ਟੋਟਾ ਵਿਛਾ ਕੇ ਦੁਪਹਿਰਾਂ ਨੂੰ ਜਾਂ ਸਵੇਰ ਨੂੰ ਹੁਕਾ ਪੀਂਦਾ ਬੈਠਾ ਰਹਿੰਦਾ ਸੀ। ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਨਾਨੀ ਦੇ ਕਹਿਣ ਤੇ ਇਸ ਕੋਲੋਂ ਘਰ ਲਈ ਇਕ ਨਵੀਂ ਬਹੁਕਰ ਲੈਣ ਗਿਆ ਸਾਂ। ਪਠਾਨ ਹੁਕ ਦਾ ਘੁੱਟ ਭਰਦਾ ਹੋਇਆ ਕਹਿਣ ਲੱਗਾ, "ਕੀ ਲੈਣਾ ਈ।" 'ਮੈਂ ਇਕ ਬਹੁਕਰ ਲੈਣੀ ਏਂ।' ਮੈਂ ਉਤਰ ਦਿਤਾ। 'ਚੰਗਾ ਉਸ ਢੇਰ ਵਿਚੋਂ ਜਿਹੜੀ ਮਰਜ਼ੀ ਹੈ, ਚਕ ਲੈ।' ਦੁਕਾਨ ਦੇ ਥੜੇ ਤੇ ਬਹੁਕਰਾਂ ਦੀ ਇਕ ਢੇਰੀ ਵਲ ਇਸ਼ਾਰਾ ਕਰ ਕੇ ਉਸ ਨੇ ਆਖਿਆ। ਮੈਂ ਆਪਣੀ ਪਸੰਦ ਦੀ ਬਹੁਕਰ ਚੁਕ ਕੇ ਪੈਸੇ ਪੁਛੇ। ‘ਜਾਹ ਜਾਹ, ਅਜ ਜੁਮਾ ਏਂ, ਮੈਂ ਪਹਿਲੇ ਗਾਹਕ ਨੂੰ ਚੀਜ਼ ਅਲਾ ਦੇ ਨਾਂ ਤੇ ਪੇਸ਼ ਕਰਦਾ ਹੁੰਨਾ ਵਾਂ ਤੁੰ ਜੇ ਕੁਝ ਹੋਰ ਮੰਗਦਾ, ਔਹ ਪੂਰੇ ਕਮਰੇ ਦੀ ਰੰਗਦਾਰ ਧਾਰੀਆਂ ਵਾਲੀ ਸਫ ਜਾਂ ਕੋਈ ਵਧੀਆ ਛਿਕੂ ਉਹ ਵੀ ਤੈਨੂੰ ਮਿਲ ਜਾਣਾ ਸੀ, ਪਰ ਤੂੰ ਮੰਗੀ ਈ ਬਹੁਕਰ ਏ।'

ਜਦੋਂ ਮੈਂ ਉਸ ਨੂੰ ਹਾਲ ਬਾਜ਼ਾਰ ਵਿਚ ਫੇਰੀ ਲਾਂਦਾ ਦੇਖਦਾ ਸਾਂ, ਤਾਂ ਮੇਰੇ ਦਿਲ ਨੂੰ ਬੜਾ ਦੁਖ ਹੁੰਦਾ ਸੀ। ਕਈ ਵਾਰ ਮੈਂ ਇਸ ਗਲ ਤੇ ਵਿਚਾਰ ਕੀਤੀ ਸੀ। ਮੇਲਾ ਰਾਮ, ਗੁਲਾਮ ਨਬੀ ਤੇ ਬਹੁਕਰਾਂ ਵੇਚਣ ਵਾਲੇ ਨੇ ਕੀ ਕਸੂਰ ਕੀਤਾ ਸੀ, ਜਿਸ ਦੇ ਕਾਰਨ ਉਹਨਾਂ ਨੂੰ ਬਾਜ਼ਾਰਾਂ ਵਿਚ ਰੁਲਣਾ ਪੈਂਦਾ ਸੀ।

*

२२४