ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਅੰਮ੍ਰਿਤ ਪ੍ਰੀਤਮ
ਸਤਵਾਂ ਨਰਾਤਾ
ਰਾਤ ਦਾ ਪਿਛਲਾ ਪਹਿਰ ਅਜੇ ਸਵੇਰ ਨਹੀਂ ਸੀ ਬਣਿਆ ਜਦੋਂ ਉਹ ਮੰਜੇ ਤੋਂ ਉਠ ਬੈਠੀ। ਉਹ ਰੋਜ਼ ਸਵੱਖਤੇ ਇੰਜ ਹੀ ਉਠਦੀ ਸੀ, ਅਜ ਤੇ ਉਸ ਦਾ ਸਤਵਾਂ ਨਰਾਤਾ ਸੀ।
ਜਾਲੀ ਵਾਲੀ ਅਲਮਾਰੀ ਵਿਚ ਉਸ ਨੇ ਸੰਘਾੜਿਆਂ ਦਾ ਆਟਾ ਪੋਟਲੀ ਵਿਚ ਬੰਨ੍ਹ ਕੇ ਰਖਿਆ ਹੋਇਆ ਸੀ। ਚੁਲ੍ਹੇ ਵਿਚ ਸੁਕੇ ਛੌਡਿਆਂ ਦੇ ਦੋ ਕੁ ਚਿੱਪਰ ਲਾ ਕੇ ਉਸਨੇ ਪੰਜ ਛੇ ਆਲੂ ਉਬਲਣੇ ਰਖ ਦਿਤੇ। ਅੱਜ ਉਸ ਨੇ ਕਣਕ ਨਹੀਂ ਸੀ ਮੂੰਹ ਲਾਣੀ।
ਉਸ ਨੂੰ ਖ਼ਿਆਲ ਆਇਆ ਕਿ ਆਉਂਦੀ ਭਲਕ ਨੂੰ ਉਹ ਇਸ ਤੋਂ ਵੀ ਸਵੱਖਤੇ ਉਠੇਗੀ। ਕਲ੍ਹ ਅਸ਼ਟਮੀ ਸੀ ਤੇ ਉਸ ਨੇ ਕੰਜਕਾਂ ਬਿਠਾਣੀਆਂ ਸਨ। ਉਸ ਨੇ ਸੋਚਿਆ ਕਲ੍ਹ ਸਵੇਰ ਸਾਰ ਉਹ ਸੁੱਕੇ ਛੋਲੇ ਬਣਾਵੇਗੀ, ਸੁਕੇ ਆਲੂ ਤੜਕੇਗੀ, ਪੂਰੀਆਂ
२२५