ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/214

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਪੀੜ੍ਹੀ ਉਤੇ ਬਿਠਾ ਕੇ ਸਾਰੇ ਪਿੰਡ ਦੀਆਂ ਜ਼ਨਾਨੀਆਂ ਰੱਜ ਕੇ ਰੋਈਆਂ, ਰੱਜ ਕੇ ਪਿੱਟੀਆਂ।

ਵਿਆਹ ਦੇ ਦੂੰਹ ਵਰ੍ਹਿਆ ਪਿਛੋਂ ਉਸ ਨੇ ਸਹੁਰੇ ਆਉਣਾ ਸੀ, ਪਰ ਮੁਕਲਾਵੇ ਲਿਆਉਣ ਵਾਲਾ ਮਰ ਗਿਆ, ਇਸ ਲਈ ਦੋ ਵਰ੍ਹਿਆਂ ਵਿਚੋਂ ਅਜੇ ਜਦੋਂ ਇਕ ਵਰ੍ਹਾ ਤੇ ਤਿੰਨ ਮਹੀਨੇ ਬਾਕੀ ਰਹਿੰਦੇ ਸਨ ਉਹ ਸਹੁਰੇ ਆ ਗਈ, ਬਿਨ ਮੁਕਲਾਈ ਆ ਗਈ, ਸਹੁਰਿਆਂ ਦੇ ਮਰਣ ਵਾਲੇ ਪੁੱਤਰ ਦੀ ਲਾਜ ਰੱਖਣ ਵਾਸਤੇ ਆ ਗਈ।

ਹੌਲੇ ਹੌਲੇ ਅਪਣੀ ਉਮਰ ਭੋਗ ਕੇ ਉਹਦੇ ਸੱਸ ਸਹੁਰਾ ਵੀ ਮਰ ਗਏ, ਮਾਂ ਪਿਉ ਵੀ ਮਰ ਗਏ। ਉਸ ਦਾ ਇਕ ਦੇਵਰ ਸੀ ਇਕ ਦਰਾਣੀ ਸੀ। ਉਹ ਉਨ੍ਹਾਂ ਕੋਲ ਰਹਿਣ ਲਗ ਪਈ। ਦੇਵਰ ਦੇ ਮਰਨ ਵਾਲੇ ਵੀਰ ਦੀ ਲਾਜ ਰੱਖਣ ਵਾਸਤੇ ਉਨ੍ਹਾਂ ਕੋਲ ਰਹਿਣ ਲਗ ਪਈ।

ਪਹਿਲਾਂ ਪਹਿਲ ਉਸ ਦੀ ਦਰਾਣੀ ਦੇ ਘਰ ਪੁੱਤਰ ਕੋਈ ਨਾ ਜੰਮਿਆ, ਉਸ ਦੀ ਦਰਾਣੀ ਝੂਰਦੀ, ਕਿ ਜਦੋਂ ਉਹ ਮਰ ਜਾਣਗੀਆਂ, ਉਨਾਂ ਦੇ ਬਬਾਣ ਤੋਂ ਪਤਾਸੇ ਕੌਣ ਸੁਟੇਰਾ, ਛੁਹਾਰੇ ਕੌਣ ਵਾਰੇਗਾ, ਪਿਤਰਾਂ ਨੂੰ ਪਾਣੀ ਕੌਣ ਦੇਵੇਗਾ।

ਫੇਰ ਦਵਾਈਆਂ ਦਰਮਲਾਂ ਨਾਲ ਉਹਦੀ ਦਰਾਣੀ ਦੇ ਘਰ ਪੁਤਰ ਜੰਮਿਆ, ਇਕ ਜੰਮਿਆ, ਦੋ ਜੰਮੇ, ਹਰ ਦੂਜੇ ਵਰ੍ਹੇ ਉਹਦੀ ਦਰਾਣੀ ਜੰਮੀ ਜਾਂਦ ਤੇ ਉਹ ਪਾਲਦੀ ਜਾਂਦੀ। ਹੁਣ ਤਾਂ ਉਹ ਭੀ ਬੇਗਤੀ ਨਹੀਂ ਸੀ ਮਰ ਸਕਦੀ। ਮਰਨ ਵਾਲੇ ਦੇ ਨਾ ਸਹੀ, ਉਸ ਦੇ ਭਰਾ ਦੇ ਪੁਤਰ ਉਹਦੇ ਉਤੋਂ ਪਤਾਸੇ ਸੁਟਣਗੇ, ਛੁਹਾਰੇ ਵਾਰਨਗੇ।

ਸਾਰੇ ਬੱਚੇ ਉਸ ਨੂੰ ਅੰਮਾਂ ਸਦਦੇ ਸਨ, ਉਸ ਦਾ ਦੇਵਰ ਵੀ

੨੨੯