ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਪਾਣੀ ਵਾਕੁਰ ਸ਼ਾਂਤ ਰਹਿੰਦੀ। ਗਰਮੀਆਂ ਦੀ ਰਾਤ ਜਦੋ ਉਹ ਖੁਲੇ ਕੋਠੇ ਉਤੇ ਸੌਂਦੀ ਸੀ, ਕਦੇ ਚੜ੍ਹੇ ਹੋਏ ਚੰਨ ਵਲ ਅਖ ਭਰਕੇ ਤਕਦੀ ਨਹੀਂ ਸੀ ਹੁੰਦੀ, ਮਤੇ ਸ਼ਾਂਤ ਪਾਣੀਆਂ ਵਿਚੋਂ ਕੋਈ ਲਹਿਰ ਉਠ ਪਵੇ। ਮਕਾਨ ਦੀਆਂ ਕੰਧਾਂ ਨਾਲ ਘਸਰ ਘਸਰ ਕੇ ਜਵਾਨੀ ਕੱਟੀ ਸੀ।

ਫਿਰ ਜਦੋਂ ਉਸ ਦੇ ਭਰਵੇਂ ਅੰਗ ਫਲਣ ਲਗ ਪਏ, ਉਸ ਦੇ ਵਾਲਾਂ ਵਿਚੋਂ ਸਿਆਹੀ ਮੁਕਣ ਲਗੀ, ਉਸ ਨੇ ਸੁਖ ਦਾ ਸਾਹ ਲੀਤਾ, ਔਖਾ ਵੇਲਾ ਟਲਦਾ ਜਾਂਦਾ ਸੀ, ਮਰਨ ਵਾਲੇ ਦੀ ਲਾਜ ਉਹ ਸਾਬਤ ਸਬੂਤ ਨਿਬਾਹ ਰਹੀ ਸੀ।

ਕਦੇ ਕਦੇ ਜਦੋਂ ਉਹ ਅਧੀ ਅਧੀ ਰਾਤ ਜਾਗ ਪੈਂਦੀ, ਪਾਸਾ ਇਧਰ ਪਰਤਦੀ, ਨੀਂਦਰ ਢੋਈ ਨਾ ਦੇਦੀ, ਉਹ ਸੋਚਦੀ ਕਿ ਮਰਨ ਵਾਲੇ ਦੇ ਮੂੰਹ ਦਾ ਚੇਤਾ ਕਰੇ, ਪਰ ਉਸ ਨੇ ਤਾਂ ਸਿਰਫ ਇਕੋ ਵਾਰੀ ਉਸ ਦਾ ਮੂੰਹ ਤਕਿਆ ਸੀ, ਜਦੋਂ ਉਹ ਮੂੰਹ ਸਿਰਫ਼ ਬੀਰ ਲੌਂਕੜਾ ਸੀ ਤੇ ਆਪ ਉਹ ਕੁਆਰੀ ਕੰਜਕ ਸੀ। ਉਹ ਚਾਂਹਦੀ ਸੀ ਕਿ ਉਸ ਮੂੰਹ ਨੂੰ ਪਤੀ ਰੂਪ ਵਿਚ ਸੋਚੇ, ਪਰ ਉਸ ਨੇ ਬੀਰ ਸੌਂਕੜੇ ਨੂੰ ਪਤੀ ਬਣਿਆ ਹੋਇਆ ਦੇਖਿਆ ਹੀ ਨਹੀਂ ਸੀ।

ਤਿੰਨਾਂ ਵੀਹਾਂ ਵਰ੍ਹਿਆਂ ਤੋਂ ਬਹੁਤੀ ਉਹ ਹੋ ਗਈ ਸੀ, ਸਾਲ ਵਿਚ ਉਹ ਦੋ ਵਾਰ ਨਰਾਤੇ ਰਖਦੀ ਸੀ, ਖੇਤਰੀ ਬੀਜਦੀ ਸੀ, ਕੰਜਕਾਂ ਬਿਠਾਂਦੀ ਸੀ। ਕਈ ਕੰਜਕਾਂ ਕੁਆਰੀਆਂ ਆਉਂਦੇ ਵਰ੍ਹੇ ਨੂੰ ਵਹੁਟੀਆਂ ਬਣ ਜਾਂਦੀਆਂ ਸਨ, ਉਨ੍ਹਾਂ ਦੀ ਥਾਵੇਂ ਨਵੀਆਂ ਕੰਜਕਾਂ ਆ ਜਾਂਦੀਆਂ ਸਨ, ਉਸ ਨੂੰ ਯਾਦ ਸੀ ਕਿ ਕਿੰਨੀਆਂ ਹੀ ਕੰਜਕਾਂ ਜੋ ਉਸ ਬਿਠਾਈਆਂ, ਫੇਰ ਕੁਛ ਵਰ੍ਹਿਆਂ ਪਿਛੋਂ ਉਸ ਨੇ ਉਨ੍ਹਾਂ ਦੀਆਂ ਧੀਆਂ ਨੂੰ ਕੰਜਕਾਂ ਬਿਠਾਇਆ। ਉਹ ਕਦੇ ਨਾ ਖੁੰਝਦੀ,

੨੩੩