ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/221

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਬਲਵੰਤ ਗਾਰਗੀ

*

ਸਾਉਣ ਦਾ ਮੇਲਾ

ਸਾਓਣ ਦੇ ਮੇਲੇ ਸਾਲ ਵਿਚ ਮਸਾਂ ਮਸਾਂ ਆਉਂਦੇ। ਪੁਰਾਣੇ ਥਾਣੇ ਵਾਲੇ ਟੋਭੇ ਉਤੇ ਪਿਪਲਾਂ ਬੋਹੜਾਂ ਹੇਠ ਸਾਰੇ ਪਿੰਡ ਦੀਆਂ ਤੀਵੀਆਂ ਇਕਠੀਆਂ ਹੋ ਜਾਂਦੀਆਂ । ਘਰ ਘਰ ਪੂੜੇ ਤੇ ਗੁਲਗੁਲੇ ਪਕਦੇ। ਕੁੜੀਆਂ ਰੰਗ-ਬਰੰਗੇ ਕਪੜੇ ਪਾਈ ਇਕ ਡਾਰ ਵਿਚ ਟੋਭੇ ਨੂੰ ਤੁਰ ਪੈਂਦੀਆਂ। ਗੁਆਂਢ ਦੇ ਸਾਰੇ ਨਿਆਣੇ ਕਚਿਆਣੇ ਜਿਉਣੇ ਜਟ ਦੇ ਗਡੇ ਉਤੇ ਬੈਠ ਕੇ ਮੇਲੇ ਨੂੰ ਹੋ ਲੈਂਦੇ। ਸਾਰੇ ਬਚਿਆਂ ਖਚਿਆਂ ਕੋਲ ਕੁਝ ਨਾ ਕੁਝ ਖਾਣ ਨੂੰ ਹੁੰਦਾ ਤੇ ਹਰ ਇਕ ਦੇ ਗੀਝੇ ਵਿਚ ਮੇਲੇ ਤੇ ਖਰਚਣ ਜੋਗੇ ਪੈਸੇ ਹੁੰਦੇ।

ਮੈਂ ਚੌਥੀ ਜਮਾਤ ਵਿਚ ਸਾਂ। ਏਸ ਵਾਰ ਤੀਆਂ ਦਾ ਮੇਲਾ ਰਤੀ ਭਰ ਕੇ ਲਗਿਆ ਸੀ। ਨਿਕੀ ਨਿਕੀ ਭੂਰ ਪੈ ਰਹੀ ਸੀ। ਕਈ ਬਦਲ ਰੂੰ ਦੇ ਫੰਬਿਆਂ ਵਾਂਗ ਇਧਰ ਓਧਰ ਉਡਦੇ ਫਿਰਦੇ ਸਨ, ਜਿਵੇਂ ਕੋਈ ਬਹੁਤ ਮਹਾਨ ਪੀਂਜਾ ਪਛੋਂ ਵਿਚ ਤਣੀ ਹੋਈ ਪੀਂਘ

੨੩੬