ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/223

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਖੜਾ ਸੀ ਪਰ ਮੇਰੇ ਪੈਰਾਂ ਹੇਠ ਜਿਵੇਂ ਸੂਲਾਂ ਗੱਡੀਆਂ ਹੋਣ। ਮੇਰੀ ਹਿਕ ਅੰਦਰ ਤਰ੍ਹਾਂ ਤਰ੍ਹਾਂ ਦੇ ਖ਼ਿਆਲ ਭੱਜੇ ਫਿਰਦੇ ਸਨ। ਕਣੀਆਂ ਕੁਝ ਸੋਚਦੀਆਂ ਹੋਈਆਂ ਹੌਲੀ ਹੌਲੀ ਕਿਣਮਣ ਕਰਦੀਆਂ ਸਨ। ਮੈਨੂੰ ਇੰਝ ਭਾਸਦਾ ਸੀ ਜਿਵੇਂ ਲੱਖਾਂ ਸੂਈਆਂ ਮੇਰੇ ਕਾਲਜੇ ਵਿਚ ਖੁਭ ਰਹੀਆਂ ਹੋਣ।

ਐਨੇ ਵਿਚ ਮੇਰੀ ਹਮੈਤ ਨੂੰ ਤਾਈ ਆਈ ਤੇ ਮੈਨੂੰ ਪੁੱਛਣ ਲਗੀ, "ਵੇ ਤੂੰ ਨਹੀਂ ਗਿਆ? ਹੇਠਾਂ ਦੁਆਰਕੀ ਹੋਰੀਂ ਤੈਨੂੰ ਸਦਦੀਆਂ ਹਨ।"

ਮਾਂ:- ਇਹਨੇ ਕੀ ਓਥੇ ਜਾ ਕੇ ਮੱਥਾ ਟੇਕਨਾ ਏਂ? ਸਾਰਾ ਦਿਨ ਭੌਂਦਾ ਫਿਰਦਾ ਏ, ਹੁਣ ਰਤੀ ਟਿਕ ਕੇ ਬੈਠੂਗਾ।

ਤਾਈ:- ਤੂੰ ਇਸ ਤੋਂ ਕੀ ਕਾਢਾ ਕਢੌਣਾ ਏਂ, ਨਿਆਣਾ ਬਿੰਦ ਝਟ ਹਸ ਖੇਡ ਆਊਗਾ। ਜਾ ਡੱਡੀਏ ਜਾ।

ਮਾਂ ਚੁੱਪ ਹੋ ਗਈ। ਮੈਂ ਉਸ ਦੀ ਆਗਿਆ ਦੇ ਜਾਲ ਦੀਆਂ ਰੱਸੀਆਂ ਨੂੰ ਢਿੱਲਾ ਵੇਖਿਆ ਤੇ ਮਲਕੜੇ ਹੇਠਾਂ ਨੂੰ ਖਿਸਕਣ ਲੱਗਿਆ ਹੀ ਸਾਂ ਓਹ ਕਿ ਝਈ ਲੈ ਕੇ ਬੋਲੀ, "ਵੇ ਠਹਿਰ ਤਾਂ ਜਾਹ ਵਡਿਆ ਕਾਹਲਿਆ, ਇਹ ਟੋਪੀ ਝੱਗਾ ਲਾਹ ਜਾ।"

ਤਾਈ ਨੇ ਫੇਰ ਉਹਨੂੰ ਟੋਕਿਆ, "ਕੀ ਇਹਦੇ ਖੀਨ-ਖਾਬ ਪਾਈ ਏਂ ਜੋ ਲੌਹਣ ਪੌਣ ਲੱਗੀ ਏਂ, ਸਾਲ ਪਿਛੋਂ ਤਿਉਹਾਰ ਔਂਦਾ ਏ ਤੇ ਓਸ ਵਿਚ ਚੂਹੜੇ ਵਾਂਙ ਕਰ ਕੇ ਤੋਰਦੀ ਸੋਹਣੀ ਲੱਗਦੀ ਏ?" ---- ਫੇਰ ਮੇਰੇ ਵਲ ਤਕ ਕੇ "ਜਾਹ ਮੇਰਾ ਚੰਨ ਜਾਹ।" ਮੈਂ ਟਪੋਸੀਆਂ ਮਾਰਦਾ ਹੋਇਆ ਹਾਣੀਆਂ ਵਿਚ ਜਾ ਮਿਲਿਆ। ਦੁਆਰਕੀ ਤੇ ਭਾਂਤੀ ਮੈਨੂੰ ਦੇਖਣ ਸਾਰ ਖੁਸ਼ੀ ਨਾਲ ਚੀਕਾਂ ਮਾਰ ਉਠੀਆਂ। ਮੈਂ ਉਨ੍ਹਾਂ ਦੇ ਕੋਲ ਖੂੰਜੇ ਵਿਚ ਜਾਂ ਬੈਠਿਆ। ਓਹ ਝੋਲੀ ਵਿਚੋਂ ਖਿੱਲਾਂ ਤੇ ਮਖਾਣੇ ਖਾਈ ਜਾ ਰਹੀਆਂ

੨੩੮