ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/226

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੌੜ ਕੇ ਇਕ ਇਕ ਡੋਲੀ ਮਲ ਲਈ। ਇਸ ਪਿਛੋਂ ਸਭੇ ਡੋਲੀਅ ਭਰ ਗਈਆਂ। ਢੋਲ ਵਜਣ ਲਗ ਪਿਆ ਤੇ ਮੁਸਾਫਰ ਵਖੋ ਵਖ ਦੇਸ਼ਾਂ ਦੀ ਯਾਤਰਾ ਕਰਨ ਟੁਰ ਪਏ। ਮੈਂ ਲਖਨਊ ਤਕਦਾ ਰਿਹਾ ਤੇ ਦੁਆਰਕੀ ਦਿੱਲੀ। ਝੂਟਿਆਂ ਦਾ ਇਕ ਗੇੜਾ ਬਝ ਗਿਆ। ਨਵੇਂ ਯਾਤ੍ਰੀਆਂ ਨੂੰ ਭੁਵਾਲੀਆਂ ਆ ਗਈਆਂ ਤੇ ਉਨ੍ਹਾਂ ਦਾ ਜੀ ਘਿਰਨ ਲਗ ਪਿਆ। ਪਰ ਮੈਂ ਚਕਰ ਚੂੰਢੇ ਤੇ ਠਾਂਹ ਉਤਾਹ ਡਿਕ ਡੋਲਿਆਂ ਨੂੰ ਏਨਾਂ ਗਿੱਝਿਆ ਹੋਇਆ ਸਾਂ ਕਿ ਜਿਹੜੇ ਮੇਲੇ ਚਕਰ ਚੂੰਢਾ ਨਾ ਹੁੰਦਾ ਮੈਨੂੰ ਉਸ ਮੇਲੇ ਵਿਚ ਅਧਾ ਸੁਆਦ ਆਉਦਾ।

ਸਾਰਾ ਮੇਲਾ ਤੀਵੀਆਂ ਦੀ ਛਣ ਛਣ ਤੇ ਚੀਕ ਚਿਹਾੜੇ ਨਾਲ ਭਰਿਆ ਹੋਇਆ ਸੀ। ਤਰ੍ਹਾਂ ਤਰ੍ਹਾਂ ਦੇ ਖੇਡਣੇ ਪਾਲੋ ਪਾਲ ਰਖੇ ਹੋਏ ਸਨ। ਮੈਂ ਗੁਜਰੀ ਤੇ ਬਾਵਾ ਖਰੀਦਿਆ। ਰਬੜ ਦੀ ਘੁੱਗੀ ਚੂੰ ਚੂੰ ਕਰਦੀ ਸੀ। ਲਖ ਮਥਾ ਮਾਰਨ ਨਾਲ ਵੀ ਸਮਝ ਨਾ ਲਗਦਾ ਕਿ ਇਹ ਕਿੱਕਰ ਬੋਲਦੀ ਏ। ਮੇਰੇ ਲਈ ਇਹ ਸਭ ਖਡੌਣੇ ੲਨੇ ਈ ਜਿਉਂਦੇ ਜਾਗਦੇ ਸਨ, ਜਿੰਨਾਂ ਕਿ ਤੁਰਦੇ ਫਿਰਦੇ ਮਨੁੱਸ਼ ਤੇ ਚਲਦੀਆਂ ਫਿਰਦੀਆਂ ਤੀਂਵੀਆਂ। ਮੈਨੂੰ ਓਨ੍ਹਾਂ ਦੇ ਖਾਣ, ਪੀਣ, ਸੌਣ, ਤੇ ਪਹਿਨਣ ਦੀ ਇੰਨੀ ਈ ਚਿੰਤਾ ਸੀ ਜਿੰਨੀ ਕਿ ਮੇਰੀ ਮਾਂ ਨੂੰ ਆਏ ਗਏ ਪ੍ਰਾਹੁਣਿਆਂ, ਸਾਧੂਆਂ ਸੰਤਾਂ ਦੀ ਸੀ।

ਇਹ ਸੌਦਾ-ਪਤਾ ਲੈ ਕੇ ਫਿਰ ਅਸਾਂ ਰੰਗੀਲੀ ਗਲਾਸੀਆਂ, ਗੋਲ-ਗੱਪੂ ਅਤੇ ਜਲੇਬੀਆਂ ਖਾਧੀਆਂ। ਮੇਲੇ ਵਿਚ ਨਸਦੀਆਂ ਭਜਦੀਆਂ ਕੁੜੀਆਂ ਦਾ ਹਾਸਾ ਪਹਾੜੀ ਨਦੀ ਦੀ ਝੱਗ ਵਾਂਗ ਹਵਾ ਵਿਚ ਤਰਦਾ ਫਿਰਦਾ ਸੀ। ਸ਼ਰਤ ਲਾ ਲਾ ਕੇ ਤੇ ਜਿਦ ਜਿਦ ਕੇ ਕਈ ਕੁੜੀਆਂ ਪੀਂਘ ਵਧਾਉਂਦੀਆਂ। ਉਹਨਾਂ ਦੀਆਂ ਚੁੰਨੀਆਂ ਲੱਥ ਕੇ ਡਿਗ ਪੈਂਦੀਆਂ, ਵਾਲ ਖਿਲਰ ਜਾਂਦੇ, ਹਥ ਸੂਤੇ ਜਾਂਦੇ,

२४१