ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵਤੇਜ

*


ਮਨੁਖ ਦੇ ਪਿਓ

ਗੀਤ ਹੁਣੇ ਮੁਕਿਆ ਸੀ, ਤੇ ਗੀਤ ਦੀ ਮਹਿਕ ਰਾਤ-ਰਾਣੀ ਵਾਂਗ ਕਮਰੇ ਵਿਚ ਵਸੀ ਹੋਈ ਸੀ। ਅਸੀਂ ਸਾਰੇ ਇੰਦਰਾ ਵਲ ਇਕ ਅਨੋਖੇ ਸਰੂਰ ਵਿਚ ਤਕ ਰਹੇ ਸਾਂ,ਕਿਹੋ ਜਿਹੀ ਵਾਜ!

ਇਕ ਹਾਸੇ ਦੀ ਨਿੰਮ੍ਹੀ ਛਣਕਾਰ ਸੁਣਾਈ ਦਿਤੀ, ਹਾਸਾ ਜਿਵੇਂ ਚਾਂਦੀ ਦੇ ਨਿਕੇ ਨਿਕੇ ਕਈ ਘੁੰਗਰੂ ਵਜ ਪਏ ਹੋਣ। ਇੰਦਰਾ ਨੇ ਅੰਦਰ ਵਾਰ ਤਕ ਕੇ ਕਿਹਾ, “ਡਾਲੀ ਮੇਰਾ ਸਭ ਤੋਂ ਚੰਗਾ ਗੀਤ ਏ।” ਤੇ ਉਹ ਆਪਣੀ ਧੀ ਨੂੰ ਚੁਕ ਲਿਆਈ, “ਮੇਰਾ ਗੀਤ, ਗੀਤਾਂ, ਓ ਡਾਲੀ।”

“ਸਚੀ ਮੁਚੀ ਇਹ ਗੀਤਾਂ ਦਾ ਗੀਤ ਏ”, ਇੰਦਰਾ ਕੋਲੋਂ ਪ੍ਰੋਫੈਸਰ ਦੇਵ ਨੇ ਬੇਬੀ ਚੁਕਦਿਆਂ ਕਿਹਾ, ਸ਼ੈਦ ਉਹਨਾਂ ਨੂੰ ਕਿਸੇ ਕਿਤਾਬ ਦਾ ਨਾਂ ਯਾਦ ਆ ਗਿਆ ਸੀ। ਬਿੰਦ ਕੁ ਮਗਰੋਂ ਬੜੇ ਗਹਿਰ-ਗੰਭੀਰ ਹੋਕੇ ਉਹਨਾਂ ਕਿਹਾ, "ਸਾਡੇ ਬਾਲਪਨ ਵਿਚ

੨੪੩