ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/229

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਵਰਗ ਸਾਡੇ ਆਲੇ ਦੁਆਲੇ ਹੁੰਦਾ ਏ।"

ਤੇ ਫੇਰ ਕਲਚਰ ਦੀ ਇਕ ਨੁਮਾਇਸ਼ ਜਹੀ ਸ਼ੁਰੂ ਹੋ ਗਈ - ਇਕ ਪ੍ਰੋਫ਼ੈਸਰ, ਇਕ ਫ਼ੌਜੀ ਅਫ਼ਸਰ ਤੇ ਇਕ ਵਪਾਰੀ ਕਿਤਾਬਾਂ ਵਿਚੋਂ ਪੜ੍ਹੇ ਫ਼ਿਕਰੇ ਆਪਣੇ ਬਣਾ ਕੇ ਬੋਲਣ ਲਗ ਪਏ।

ਇਕ ਨੇ ਕਿਹਾ, "ਬਾਲਪਨ ਆਦਮੀ ਤੇ ਅਗੋਂ ਵਾਲੀ ਝਾਤ ਪੁਆ ਦੇਂਦਾ ਏ, ਜਿਵੇਂ ਪਹੁ-ਫੁਟਾਲੇ ਤੋਂ ਪਤਾ ਲਗ ਜਾਂਦਾ ਏ ਕਿ ਦਿਨ ਕਿਹੋ ਜਿਹਾ ਹੋਏਗਾ।"

ਤੇ ਕਿਸੇ, "ਕਹਿੰਦੇ ਨੇ ਰਬ ਮੰਦਰ ਕੋਲ ਖੇਡਦੇ ਬਚਿਆਂ ਨੂੰ ਤਕਦਿਆਂ ਪੁਜਾਰੀ ਨੂੰ ਵਿਸਰ ਗਿਆ ਸੀ। ਇੰਦਰਾ ਜੀ ਉਹਨਾਂ ਬਚਿਆਂ ਵਿਚ ਤੁਹਾਡੀ ਬੇਬੀ ਜ਼ਰੂਰ ਹੋਣੀ ਏ!"

ਤੇ ਵਪਾਰੀ ਨੇ ਕਿਹਾ, "ਲਾ ਜੀ, ਅਖੌਤ ਮਸ਼ਹੂਰ ਏ ਨਾ- ਬੱਚਾ ਮਨੁਖ ਦਾ ਪਿਊ ਏ। ਸੁਣਾ ਨੀਂ ਮੁੰਨੀਏ ਤੂੰ ਆਪਣੇ ਪਿਉ ਦੀ ਧੀ ਏਂ - ਕਿ ਉਹਦੀ ਪਿਉ - ਨਾ ਮਾਂ....."

ਏਨੇ ਨੂੰ ਇਕ ਨਿਕੀ ਜਹੀ ਆਯਾ ਅੰਦਰ ਆਈ-ਸਭ ਤੋਂ ਚੰਗੇ ਗੀਤ ਦੀ ਖਡਾਵੀ - "ਬੀਬੀ ਜੀ, ਬੇਬੀ ਦੇ ਫ਼ੀਡ ਦਾ ਵਕਤ ਹੋ ਗਿਆ ਏ।"

ਚੌਦਾਂ ਵਰ੍ਹਿਆਂ ਦੀ ਕਾਲੀ, ਸੁਕੀ ਟਾਂਡਾ ਕੁੜੀ ਨੂੰ ਪ੍ਰੋਫੇਸਰ, ਫ਼ੌਜੀ ਅਫ਼ਸਰ, ਤੇ ਵਪਾਰੀ ਤਿੰਨੇ ਤਕਣ ਲਗ ਪਏ। ਮੈਂ ਵੀ ਤਕ ਰਿਹਾ ਸਾਂ। ਉਹਦੀਆਂ ਸ਼ਾਹ ਕਾਲੀਆਂ ਸੁਕੀਆਂ ਬਾਹਵਾਂ ਬਬੀ ਦੇ ਗੁਲਾਬੀ ਫ਼ਰਾਕ ਤੇ ਦੋ ਲਾਸ਼ਾਂ ਪਾਂਦੀਆਂ ਜਾਪਦੀਆਂ ਸਨ। ਉਹਦਾ ਮੁਟਿਆਰ ਹੁੰਦੀ ਉਮਰ ਦਾ ਮੂੰਹ ਅਠਾਂ ਮਹੀਨਿਆਂ ਦੀ ਗੋਭਲੀ ਬਬੀ ਦੇ ਮੂੰਹ ਨਾਲੋਂ ਛੋਟਾ ਲਗਦਾ ਸੀ। ਜਾਪਦਾ ਸੀ ਕਿ ਬੇਬੀ ਤੇ ਉਹਦੀ ਖਡਾਵੀ ਦੋ ਵਖ ਵਖ ਕਿਸਮਾਂ ਦੇ ਜੀਵ ਸਨ। ਇੰਦਰਾ ਕੋਲੋਂ ਬੇਬੀ ਲੈ ਕੇ ਉਹ ਚਲੀ ਗਈ।

੨੪੪