ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਵਾਰਤਕ ਓਦੋਂ ਹੀ ਹੋਂਦ ਵਿਚ ਆ ਸਕਦੀ ਹੈ ਜਦੋਂ ਮਨੁਖ ਨੂੰ ਲਿਖਣ ਦਾ ਹੁਨਰ ਆ ਜਾਂਦਾ ਹੈ। ਮਨੁਖ ਨੇ ਬੋਲਣਾ ਲਿਖਣ ਤੋਂ ਬਹੁਤ ਪਹਿਲਾਂ ਸਿਖਿਆ ਹੈ।

ਇਹਨਾਂ ਦੋਹਾਂ ਕਾਰਨਾ ਕਰਕੇ ਵਾਰਤਕ ਹਰ ਬੋਲੀ ਵਿਚ ਕਵਿਤਾ ਤੋਂ ਢੇਰ ਚਿਰ ਪਿਛੋਂ ਹੋਂਦ ਵਿਚ ਔਂਦੀ ਹੈ।

ਪੰਜਾਬੀ ਵਿਚ ਸਾਨੂੰ ਜਿਹੜੀ ਮੁਢਲੀ, ਵਾਰਤਕ ਮਿਲਦੀ ਹੈ ਓਹ ਧਰਮ ਦੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਲਿਖੀ ਗਈ ਸੀ। ਪੰਜਾਬੀ ਵਾਰਤਕ ਦੇ ਬਹੁਤ ਮੁਢਲੇ ਨਮੂਨਿਆਂ ਵਿਚੋਂ 'ਗੁਰੂ ਨਾਨਕ ਸਾਹਿਬ ਦੀ ਪਹਿਲੀ ਜਨਮ ਸਾਖੀ' ਹੈ, ਜਿਸ ਵਿਚੋਂ ਅਸੀਂ ਹੇਠਾਂ ਵੰਨਗੀ ਦੇਂਦੇ ਹਾਂ:[1]*

"ਲਾਲੋ ਅਗੇ ਬੈਠਾ ਕਿੱਲੇ ਘੜਦਾ ਆਹਾ, ਦੇਖੇ ਤਾਂ ਹਿਕ ਤਪਾ ਜੇਹਾ ਹੈ, ਅਤੇ ਗਲ ਚੋਲਾ ਹੈਸ, ਤੇ ਹਿਕ ਡੁਮੇਟਾ ਨਾਲ ਹੈਸ, ਤਾਂ ਲਾਲੋ ਅਗੋਂ ਉਠ ਖੜਾ ਹੋਇਆ, ਗੁਰੂ ਨਾਨਕ ਆਖਿਆ, 'ਬੈਠ, ਭਾਈ


  1. *ਡਾਕਟਰ ਗੋਪਾਲ ਸਿੰਘ ਦੇ ਧੰਨਵਾਦ ਨਾਲ, 'ਪੰਜਾਬੀ ਸਾਹਿਤ ਦਾ ਇਤਿਹਾਸ' ਵਿਚੋਂ, ਸਫ਼ਾ ੧੮੮ ੮੯

२२