ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰਨਾ ਪੈਂਦਾ ਹੈ, ਤੇ ਸ਼ਾਮ ਨੂੰ ਵਟਕ ਗਿਣ ਕੇ ਅਗਲੇ ਦਿਨ ਲਈ ਸੌਦਾ ਖ਼ਰੀਦਨਾ ਪੈਂਦਾ ਹੈ।

ਜਦੋਂ ਕਾਲੂ ਹੋਰ ਬਚਿਆਂ ਨੂੰ ਗੌਂਦਿਆਂ ਸੁਣਦਾ ਹੈ - ਤਾਂ ਓਹਦੇ ਕੰਨਾਂ ਨੂੰ ਨਿੰਮਾ ਨਿੰਮਾ ਭਰਮ ਹੁੰਦਾ ਹੈ, ਸ਼ਾਇਦ ਓਹਨੇ ਵੀ ਕਦੇ ਗੰਵਿਆਂ ਹੋਏ? ਪਰ ਓਹਦੇ ਆਪਣੇ ਕੰਨਾਂ ਨੇ ਸਿਰਫ਼ ਆਲੂ ਛੋਲਿਆਂ ਦੇ ਗਰਮ ਹੋਣ ਦੀਆਂ ਵਾਜਾਂ ਹੀ ਆਪਣੇ ਮੂੰਹੋਂ ਸੁਣੀਆਂ ਹਨ!

ਤੇ ਜਦੋਂ ਸਕੂਲ ਦੇ ਬਚੇ ਓਹਦੇ ਕੋਲੋਂ ਛੋਲੇ ਲੈਂਦਿਆਂ ਆਪਸ ਵਿਚ ਪੜ੍ਹਾਈ ਦੀਆਂ, ਹਿਸਾਬ ਤੇ ਸਾਇੰਸ ਦੀਆਂ, ਤਾਰੀਖ਼ ਤੇ ਜੁਗ਼ਰਾਫ਼ੀਏ ਦੀਆਂ ਗਲਾਂ ਕਰਦੇ ਹਨ, ਤਾਂ ਓਹਨੂੰ ਇਕ ਪਲ ਇੰਜ ਜਾਪਦਾ ਹੈ ਕਿ ਓਹ ਕਿਸੇ ਅਨਜਾਣੇ ਦੇਸ ਦੀਆਂ ਪਰੀਕਹਾਣੀਆਂ ਪਾ ਰਹੇ ਹਨ!

... ... ਤੇ ਉਹ ਕੁੜੀ - ਮੈਂ ਅਗੇ ਹਿੰਦੁਸਤਾਨ ਦੀ ਰਾਜਧਾਨੀ ਦਿਲੀ ਦੇ ਸਭ ਤੋਂ ਵੱਡੇ ਬਜ਼ਾਰ ਵਿਚ ਕਈ ਵਾਰ ਤਕੀ ਹੈ। ਹੁਨਾਲ ਤੇ ਸਿਆਲ, ਬਾਰਾਂ ਮਹੀਨੇ ਉਹਨੇ ਇਕੋ ਜਿਹੇ ਕਪੜੇ ਪਾਏ ਹੁੰਦੇ ਹਨ। ਤੇ ਇਹ ਯਾਰਾਂ ਵਰਿਆਂ ਦੀ ਬਚੀ ਸਿਆਲੇ ਵਿਚ ਗਰਮ ਕੋਟਾਂ ਨਾਲ ਸਜੀਆਂ ਦੁਕਾਨਾਂ ਸਾਹਮਣੇ ਅਖ਼ਬਾਰਾਂ ਵੇਚਦੀ ਦਿਸਦੀ ਹੈ। ਇਹਦੇ ਮੂੰਹ ਤੇ ਭੁਖ ਨੇ ਖੁਰਚ ਖੁਰਚ ਕੇ ਆਪਣੇ ਲਈ ਆਲ੍ਹਣਾ ਬਣਾ ਲਿਆ ਹੈ। ਰੌਣਕੀਲੇ ਹੋਟਲਾਂ ਦੇ ਸਾਹਮਣੇ ਇਹਦੇ ਬਾਲ-ਗਲੇ ਵਿਚੋਂ ਅਖ਼ਬਾਰਾਂ ਵੇਚਣ ਦਾ ਹੋਕਾ ਕਈਆਂ ਸੁਣਿਆ ਹੈ।

ਇਹ ਅਖ਼ਬਾਰਾਂ ਵੇਚਣ ਵਾਲੀ ਕੁੜੀ ਆਪ ਅਖ਼ਬਾਰ ਪੜ੍ਹ ਨਹੀਂ ਸਕਦੀ, ਆਪ ਇਹ ਕਾਇਦਾ ਵੀ ਪੜ੍ਹ ਨਹੀਂ ਸਕਦੀ।

੨੫੦