ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/238

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਉਹਨੂੰ ਨਹੀਂ ਸੀ ਜਾਣਦਾ, ਪਰ ਮੇਰੇ ਖੜੋ ਜਾਣ ਤੇ ਉਹ ਮੇਰੇ ਨੇੜੇ ਆ ਗਿਆ।

"ਸਾਹਿਬ, ਸੈਰ ਕੋ ਚਲੇਂਗੇ। ਬਹੁਤ ਬੜ੍ਹੀਆ ਹੈ - ਹਰ ਕਿਸਮ ......।"

ਚੌਦਾਂ ਵਰ੍ਹਿਆਂ ਦਾ ਅਨਜਾਣਿਆਂ ਮੰਡਾ ਮੈਨੂੰ ਕਹਿ ਰਿਹਾ ਸੀ, ਓਹਦੇ ਪਾਨਰੰਗੇ ਬੁਲ੍ਹਾਂ ਤੇ ਇਕ ਭੇਲੀ ਜਿਹਾ ਪ੍ਰਭਾਵ ਸੀ। ਚੌਰੰਘੀ ਵਿਚ 'ਨਿਓਨ-ਬੱਤੀਆਂ' ਵਿਚ ਰੰਗ-ਬਰੰਗੇ ਵਪਾਰੀ-ਸੁਨੇਹੇ ਬਲ ਬੁਝ ਰਹੇ ਸਨ। "ਆਓ ਅਸੀਂ ਫ਼ਰਪੋ ਵਿਚ ਰੋਟੀ ਖਾਈਏ", "ਹਰ ਵਕਤ ਚਾਹ ਦਾ ਵਕਤ ਹੈ", "ਪਲੇਅਰਜ਼ ਸਿਗਰਟ ਸਭ ਤੋਂ ਚੰਗੇ ਹੁੰਦੇ ਹਨ।" ਤੇ ਇਹਨਾਂ ਨਿਓਨ ਬੱਤੀਆਂ' ਦੇ ਬਲਣ ਬੁਝਣ ਵਾਂਗ, ਕਲਕਤੇ ਦੇ ਬਹੁ ਕੌਮੀ ਸ਼ਹਿਰ ਵਿਚ ਓਹ ਮੁੰਡਾ ਮੈਨੂੰ ਕਹੀ ਜਾ ਰਿਹਾ ਸੀ, "ਬੰਗਾਲੀ, ਪੰਜਾਬੀ, ਯੂਰਪੀਨ, ਐਂਗਲੋ ਇੰਡੀਅਨ, ਚੀਨੀ, ਬਰਮੀ, ਸਟੂਡੈਂਟ, ਪ੍ਰਾਈਵੇਟ - ਹਰ ਕਿਸਮ ਹੈ - ਸਾਹਿਬ ਚਲੀਏ, ਬਗ਼ਲ ਮੈਂ ਬਿਠਾ ਕੇ ਦੇਖੀਏ - ਏਕ ਦਮ ਜੁਆਨ ............."

ਤੇ ਮੈਨੂੰ ਕਾਂਬਾ ਛਿੜ ਗਿਆ ਸੀ। ਇਹ ਮੁੰਡਾ, ਜਿਹੜਾ ਮੇਰ ਛੋਟੇ ਭਰਾ ਜਿਡਾ ਸੀ, ਜ਼ਿੰਦਗੀ ਵਿਚ ਇਹ ਅਪਣੀ ਮਾਂ, ਆਪਣੀ ਭੈਣ ਦੀਆਂ ਅੱਖਾਂ ਵਿਚ ਕਿਵੇਂ ਤਕਦਾ ਹੋਵੇਗਾ? ਕਿਵੇਂ ਮਨੁਖ ਤੇ ਤੀਵੀਂ ਦੇ ਪੂਰਣ ਪਿਆਰ ਦੀ ਨੁਹਾਰ ਇਹਦੇ ਦਿਲ ਵਿਚ ਕਦੇ ਪੁੰਗਰ ਸਕੇਗੀ? ਕਿਵੇਂ ਕਿਸੇ ਦੀਆਂ ਅਖਾਂ ਇਹਨੂੰ ਆਪਣਾ ਆਲ੍ਹਣਾ ਤੇ ਅਕਾਸ਼ ਦੋਵੇਂ ਜਾਪ ਸਕਣਗੀਆਂ? ਕਿਵੇਂ ਕਿਸੇ ਦੇ ਬੁਲ੍ਹਾਂ ਤੋਂ ਮੋਹ-ਮਾਖਿਓਂ ਚਖ ਕੇ ਇਹਨੂੰ ਜਪੇਗਾ ਕਿ ਇਹ ਆਪ ਹੀ ਮਹਾਨ ਰੱਬ ਹੈ, ...ਤੇ ਨਿਮਾਣਾ ਮਹਿਕਦਾ ਫੁਲ ਕਿਸੇ ਦੇ ਵਾਲਾਂ ਵਿਚ ਟੁੰਂਗੀਣ ਲਈ ... ਤੇ ਉਹਦੀ ਸਾਰਾ

੨੫੩