ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/239

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਂਦ ਇਕ ਗੀਤ ਬਣ ਗਈ ਹੈ ਕਿਸੇ ਦੇ ਕੰਨਾਂ ਲਈ .... ਤੇ ਉਹ ਗੜ੍ਹਕਦਾ ਸਮੁੰਦਰ ਹੈ ........

ਉਹਨੇ ਮੈਨੂੰ ਦਸਿਆ, ਉਹਦਾ ਪਿਓ ਜਹਾਜ਼ਾਂ ਵਿਚ ਨੌਕਰ ਸੀ, ਪਿਛਲੀ ਵਡੀ ਲੜਾਈ ਵੇਲੇ ਬੰਬ ਵਜਾ ਤੇ ਉਹ ਡੁਬ ਕੇ ਮਰ ਗਿਆ। ਉਹਦੀ ਬੁਢੀ ਮਾਂ ਹੈ, ਇਕ ਬਾਲ-ਭਰਾ - ਤੇ ਘਰ ਦਾ ਗੁਜ਼ਾਰਾ ਉਹਦੇ ਸਿਰ ਹੈ। "ਸਾਹਿਬ, ਚੋਰੀ ਕਰੇਂ ਤੋਂ ਕੈਦ ਕਾ ਡਰ ਹੈ - ਇਸ ਧੰਦੇ ਮੈਂ ਤੋਂ ਸਿਰਫ਼ ਕਭੀ ਕਭੀ ਕੋਈ ਸੰਤਰੀ ਪੰਟ ਕਰ ਹੀ ਖ਼ਲਾਸ ਕਰ ਦੇਤਾ ਹੈ। ਮੈਂ ਨੇ ਮਾਂ ਕੋ ਬਤਾਇਆ ਹੈ - ਮੈਂ ਬਿਜ਼ਨੈਸ ਕਰਤਾ ਹੂੰ - ਏਕ ਦੋਸਤ ਕੀ ਦੁਕਾਨ ਪੇ ਸ਼ਾਮ ਸੇ ਰਾਤ ਤਕ ਬੈਠਤਾ ਹੂੰ।" ਤੇ ਮੇਰੇ ਛੋਟੇ ਭਰਾ ਜਿਡੇ ਮੁੰਡੇ ਦੇ ਮੂੰਹ ਤੇ ਇਕ ਅਜਿਹੀ ਆਪਾ-ਗਿਲਾਨੀ ਆ ਗਈ, ਜਿਹੜੀ ਬੜੀ ਵਡੀ ਉਮਰ ਵਿਚ ਹੀ ਆ ਸਕਦੀ ਹੈ, "ਮੈਂ ਨੇ ਆਪਨੇ ਛੋਟੇ ਭਾਈ ਕੋ ਪੜ੍ਹਾਨੇ ਡਾਲਾ ਹੂਆ ਹੈ। ਉਸ ਕੋ ਕਿਸੀ ਸਾਫ਼ ਧੰਦੇ ਪੇ ਲਗਾਉਂਗਾ। ਸਾਹਿਬ, ਦਰਜ਼ੀ ਕਾ ਕਾਮ ਕੋਸਾ ਹੈ?..."

ਤੇ ਉਹ ਚਲਾ ਗਿਆ। ਗੋਰੇ ਜਹਾਜ਼ੀਆਂ ਦਾ ਇਕ ਟੋਲਾ ਉਹਨੂੰ ਦੂਰ ਦਿਸ ਪਿਆ ਸੀ।

'ਨਿਓਨ ਬਤੀਆਂ' ਉਸੇ ਤਰ੍ਹਾਂ ਬਲ-ਬੁਝ ਰਹੀਆਂ ਸਨ। ਕਲ ਚੌਰੰਘੀ ਦੇ ਮੈਦਾਨ ਵਿਚ ਇਕ ਬੜਾ ਵਡਾ ਜਲਸਾ ਹੋਇਆ ਸੀ। ਓਥੇ ਇਕ ਮਜ਼ਦੂਰ ਨੇ ਕਿਹਾ ਸੀ, "ਉਹ ਦੇਖੋ ਮਜ਼ਦੂਰਾਂ ਦਾ ਖ਼ੂਨ ਬਲ ਰਿਹਾ ਏ।" ਤੇ ਜਲਸੇ ਵਿਚ ਬੈਠੇ ਇਕ ਲਖ ਲੋਕ ਜਿਵੇਂ ਕੀਲੇ ਹੋਏ, ਇਨ੍ਹਾਂ ਬਤੀਆਂ ਵਲ ਤਕਣ ਲਗ ਪਏ ਸਨ। ਰੋਜ਼ ਇਹ ਉਹਨਾਂ ਨੂੰ ਛਲਦੀਆਂ ਰਹੀਆਂ ਸਨ, ਇਕ ਮਿਕਨਾਤੀਸ ਵਾਂਗ ਉਹਨਾਂ ਦੇ ਬੋਝਿਆਂ ਵਿਚੋਂ ਪੈਸੇ ਖਿਚਦੀਆਂ

੨੫੪