ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲੋ, ਬੈਠ ਕੇ ਕਿਰਤ ਕਰ', ਤਾਂ ਲਾਲੋ ਬੈਠ ਕੇ ਪੁਛਣ ਲਗਾ, 'ਜੀ ਮੈਂ ਮਹਿਰਮ ਨਹੀਂ, ਤੁਸੀਂ ਜ਼ਾਹਰ ਕਰੋ।' ਗੁਰੂ ਨਾਨਕ ਆਖਿਆ, 'ਭਾਈ ਲਾਲੋ, ਅਸੀਂ ਪ੍ਰਦੇਸੀ ਆਹੇ,' ਤਾਂ ਫਿਰ ਲਾਲੋ ਆਖਿਆ, 'ਜੀ ਪ੍ਰਦੇਸੀ ਤਾਂ ਸਭੋ ਸੰਸਾਰ ਹੈ, ਪਰ ਤੁਸੀਂ ਮੁਲੰਮਾ ਛਡ ਦੇਵੋ, ਤੁਸੀਂ ਭਲੇ ਲੋਕ ਨਜ਼ਰ ਆਉਂਦੇ ਹੋ, ਜਿਉਂ ਦੀ ਤਿਉਂ ਆਖੋ,' ਤਾਂ ਗੁਰੂ ਨਾਨਕ ਕਿਹਾ, 'ਭਾਈ ਲਾਲੋ ਤੂੰ ਜਾਣਦਾ ਹੈ, ਕੋਈ ਅਣਜਾਣ ਹੋਵੇ ਤਾਂ ਆਖੀਏ, ਜਾਣਦੇ ਨੂੰ ਕਿਆ ਆਖੀਏ।"

ਪਿਛਲੇ ਮੁਗ਼ਲਈ ਕਾਲ ਵਿਚ ਜਾ ਕੇ ਪੰਜਾਬੀ ਦੀ ਵਾਰਤਕ ਵਿਚ ਉਪਰ ਨਾਲੋਂ ਕਿਤੇ ਵਧ ਪਕਿਆਈ ਆਈ, ਬੋਲੀ ਦਾ ਕੁਝ ਠੁਕ ਬਝਣ ਲਗਾ। ਏਸ ਵੇਲੇ ਦੀ ਪੰਜਾਬੀ ਦੀ ਵਾਰਤਕ ਦੇ ਵਿਕਾਸ ਵਿਚ ਭਾਈ ਮਨੀ ਸਿੰਘ ਨੇ ਬੜਾ ਹਿਸਾ ਪਾਇਆ। ਇਹਨਾਂ ਦੀ ਲਿਖਤ ਦਾ ਨਮੂਨਾ[1] ਇਹ ਹੈ:

"ਚੰਦਰਮਾ ਨੂੰ ਧਿਆਨ ਲਾਇਕੇ ਚਕੋਰ ਵੇਖਦਾ ਹੈ, ਤੇ


  1. *ਡਾਕਟਰ ਗੋਪਾਲ ਸਿੰਘ ਦੇ ਧੰਨਵਾਦ ਨਾਲ, ਪੰਜਾਬੀ ਸਾਹਿਤ ਦਾ ਇਤਿਹਾਸ' ਵਿਚੋਂ, ਸਫ਼ਾ ੨੬੩।

२३