ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/240

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੀਆਂ ਸਨ। ਪਰ ਅਜ ਉਹਨਾਂ ਨੇ ਇਕ ਨਵੀਂ ਨਕੋਰ ਚੀਜ਼ ਵਾਂਗ ਇਹਨਾਂ ਵਲ ਤਕਿਆ। ਕਿਵੇਂ ਸਹਿਜ ਸੁਭਾ ਕਿਹਾ ਸੀ ਉਸ ਮਜ਼ਦੂਰ ਨੇ, ਕੋਈ ਲਫ਼ਜ਼ੀ ਕਲਾਬਾਜ਼ੀ ਨਹੀਂ, ਕੋਈ ਤਰਸ ਲਈ ਲਿਲ੍ਹਕਣੀ ਨਹੀਂ - ਇਕ ਵੰਗਾਰ ਸੀ। ਜ਼ਿੰਦਗੀ ਆਪਣੇ ਹਕ ਲੈਣ ਉਠੀ ਸੀ। ਅਨਗਿਣਤ ਅਖਾਂ ਦੇ ਅੰਗਿਆਰੇ ਇਸ ਵੰਗਾਰ ਪਿਛੇ ਸੁਪਨੇ ਪਲਮ ਰਹੇ ਸਨ- ਇਹਨਾਂ ਦੀ ਅਗ ਵਿਚ ਜ਼ਿੰਦਗੀ ਪੰਘਾਰੀ ਜਾ ਰਹੀ ਸੀ। ਇਹ ਅੱਖਾਂ ਸਾਰੇ ਲੋਕਾਂ ਦੀਆਂ ਅੱਖਾਂ ਸਨ। ਇਹਨਾਂ ਅਖਾਂ ਦੇ ਪਿਛੇ ਸੁਪਨੇ ਪਲਮ ਰਹੇ ਸਨ - ਇਹਨਾਂ ਅਨਗਿਣਤ ਸੁਪਨਿਆਂ ਨੂੰ ਜੋੜ ਕੇ ਨਵੀਂ ਪੰਘਾਰੀ ਦੁਨੀਆਂ ਲਈ ਇਕ ਮਹਾਨ ਸੱਚਾ ਬਣਾਇਆ ਜਾ ਰਿਹਾ ਸੀ।

... ... ਆ ਸਾ ਓ ਕਾਲੀ ਆਯਾ, ਪਰਦੇ ਤੇ ਚਿਤ੍ਰੇ ਫੁਲਾਂ ਨਾਲੋਂ ਨਿਕੇ ਮੂੰਹ ਵਾਲੀ! ਆ ਪ੍ਰੀਤੋ, ਦੁਧ ਪੀਣੋਂ ਤ੍ਰਹਿੰਦੀ, ਤੂੰ ਜਿਹੜੀ ਆਪਣਾ ਘਰ ਵਿਸਰ ਗਈ ਏ! ਆ ਮੇਰੇ ਜਮਾਤੀ ਬਸ਼ੀਰੇ, ਤੇਰੇ ਦਿਲ ਦੀ ਕਿਸੇ ਨੁਕਰੇ ਹਾਲੀ ਵੀ ਉਹ ਬਹੁ-ਰੰਗਾ ਗੇਂਦ ਅਡੋਲ ਪਿਆ ਹੋਣਾ ਏਂ! ਕਾਲੂ, ਆਪਣੀ ਅੰਨ੍ਹੀ ਮਾਂ ਦੀਆਂ ਅੱਖਾਂ ਦੇ ਚਾਨਣ! ਆ ਅਖ਼ਬਾਰਾਂ ਵੇਚਦੀਏ ਕੁੜੀਏ, ਅੱਖਰਾਂ ਦੇ ਚਾਨਣ ਤੋਂ ਵਿਰਵੀ, ਤੂੰ ਜਿਦ੍ਹੇ ਮੂੰਹ ਤੇ ਭੁਖ ਨੇ ਆਲ੍ਹਣਾ ਪਾਇਆ ਏ! ਤੇ ਰਾਮੂ ਜਿਦ੍ਹੇ ਖੇਡ, ਹੁਨਰ ਤੇ ਨਾਚ ਨੂੰ ਇਕ ਮੈਲੇ ਬੂਟ ਨੇ ਕੀਲ ਲਿਆ ਏ! ਤ ਤੂੰ ਓਹ ਪਾਨ ਰੰਗ ਬੁਲ੍ਹਾੰ ਵਾਲੇ, ਚੌਰੰਘੀ ਵਿਚ ਸਾਫ਼ ਧੰਦੇ ਦੀ ਹਸਰਤ ਲਈ ਬੰਗਾਲੀ ਪੰਜਾਬੀ, ਯੂਰਪੀਨ, ਇਕ ਦਮ ਜੁਆਨ ਦੇ ਵਣਜ ਦੇ ਮਾਸੂਮ ਇਸ਼ਤਿਹਾਰ! ਤੇ ਤੁਸੀਂ ਹੋਰ ਸਾਰੇ, ਜਿਹੜੇ ਅਨ-ਘੜ ਪਥਰਾਂ ਵਾਂਗ ਇਸ ਜ਼ਿੰਦਗੀ ਦੇ ਪਹਾੜ ਤੋਂ ਰੁੜ੍ਹ ਰਹੇ ਓ, ਆਓ, ਸਭ ਆਓ ਏਸ ਜ਼ਿੰਦਗੀ ਨੂੰ ਪੰਘਾਰ ਕੇ ਸੁਪਨਿਆਂ ਦੇ ਸਚੇ ਵਿਚ

੨੫੫