ਇਹ ਵਰਕਾ ਤਸਦੀਕ ਕੀਤਾ ਗਿਆ ਏ
ਢਾਲਣ ਵਾਲਿਆਂ ਨਾਲ ਰਲ ਜਾਈਏ। ਆਓ, ਆਪਣੀਆਂ ਅੱਖਾਂ ਦੇ ਚੰਗਿਆੜੇ ਇਹਨਾਂ ਨਾਲ ਸਾਂਝੇ ਕਰ ਲਈਏ, ਤੇ ਸੁਪਨੇ ਸਾਂਝੇ ਕਰ ਲਈਏ, ਤਾਂ ਜੋ ਤੁਹਾਡਾ ਵੀ ਘਰ ਹੋ ਸਕੇ, ਕੋਈ ਯਾਦਾਂ ਦਾ ਪਿੜ ਹੋ ਸਕੇ, ਆਲ ਮਾਲ ਪੂਰੇ ਥਾਲ ਹੋ ਸਕਣ, ਰੰਗ ਸੁਰੰਗੇ ਅਨੇਕਾਂ ਗੇਂਦ ਖੇਡੇ ਜਾ ਸਕਣ, ਮਝਾਂ ਦੇ ਥਣ ਤੁਹਾਨੂੰ ਦੁਧ ਪਿਆ ਸਕਣ, ਤੁਸੀਂ ਵੀ ਤਾਰੀਖ਼ ਜੁਗਰਾਫ਼ੀਏ ਤੇ ਸਾਇੰਸ ਹਿਸਾਬ ਦੇ ਪਰੀ-ਦੇਸਾਂ ਵਿਚ ਪੈਰ ਪਾ ਸਕੋ, ਕਿਸੇ ਦੀਆਂ ਅਖਾਂ ਵਿਚ ਆਲ੍ਹਣਾ ਤੇ ਅਕਾਸ਼ ਲਭ ਸਕੋ।
੨੫੬