ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/243

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਧ ਸਿੰਘ

[ ੧੮੭੮ - ੧੯੩੧]

ਆਪ ੧੮੭੮ ਵਿਚ ਲਾਹੌਰ ਪੈਦਾ ਹੋਏ, ਮੁਢਲੀ ਤੇ ਕਾਲਜ ਦੀ ਪੜ੍ਹਾਈ ਵੀ ਲਾਹੌਰ ਵਿਚ ਹੀ ਪੂਰੀ ਕੀਤੀ। ਓਸ ਤੋਂ ਬਾਅਦ ਰੁੜਕੀ ਤੋਂ ਇੰਜੀਨੀਅਰੀ ਪਾਸ ਕਰਕੇ ਸਰਕਾਰੀ ਨੌਕਰੀ ਕਰ ਲਈ।

ਆਪਣੀ ਬੋਲੀ ਨਾਲ ਪਿਆਰ ਇਹਨਾਂ ਦੀ ਹਰ ਇਕ ਲਿਖਤ ਵਿਚੋਂ ਉਘੜਦਾ ਹੈ। ਪੰਜਾਬੀ ਬੋਲੀ ਤੇ ਸਾਹਿਤ ਬਾਰੇ ਖੋਜ ਤੇ ਪਰਖ ਵਿਚ ਇਹਨਾਂ ਪਹਿਲ ਕੀਤੀ ਹੈ। ਭਾਵੇਂ ਇਹਨਾਂ ਦੀ ਖੋਜ ਤੇ ਪਰਖ ਬਹੁਤੀਆਂ ਸਾਇੰਸੀ ਤੇ ਡੂੰਘੀਆਂ ਨਹੀਂ - ਪਰ ਫੇਰ ਵੀ ਮੋਢੀ ਹੋਣ ਕਰਕੇ ਬੜੀਆਂ ਕਦਰ ਯੋਗ ਹਨ। ਇਹਨਾਂ ਨੇ ਓਸ ਵੇਲੇ ਪੰਜਾਬੀ ਸਾਹਿਤ ਤੇ ਬੋਲੀ ਬਾਰੇ ਮਿਹਨਤ ਨਾਲ ਥਾਂ ਥਾਂ ਤੋਂ ਮਸਾਲਾ ਲਭਿਆ ਤੇ ਲਿਖਣ ਦਾ ਜਤਨ ਕੀਤਾ ਜਦੋਂ ਪਰਖ ਤਾਂ ਇਕ ਪਾਸੇ, ਪੰਜਾਬੀ ਵਿਚ ਕੁਝ ਲਿਖਣ ਦੀ ਰੁਚੀ ਈ ਵਿਦਵਾਨ ਲੋਕਾਂ ਵਿੱਚ ਬੜੀ ਨਿਮਾਣੀ ਜਹੀ ਸੀ।

ਆਮ ਤੌਰ ਤੇ ਇਹਨਾਂ ਪੁਰਾਣੇ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਲਭ ਕੇ ਛਾਪਣ, ਉਹਨਾਂ ਦੀਆਂ ਜੀਵਨੀਆਂ ਲਿਖਣ, ਤੇ ਜਜ਼ਬਾਤੀ ਤੌਰ ਤੇ ਇਹਨਾਂ ਨੂੰ ਪੜ੍ਹਨ ਤੋਂ ਮਿਲਿਆ ਸੁਆਦ

੨੫੮