ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/244

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਆਨ ਕੀਤਾ ਹੈ। ਇਹ ਢੰਗ ਬਹੁਤਾ ਸਾਹਿਤ ਦੀ ਪਰਖ ਵਿਚ ਤਾਂ ਮਦਦ ਨਹੀਂ ਦੇ ਸਕਦਾ, ਪਰ ਮੁਢਲੀ ਪਧਰ ਤੇ ਆਪਣੇ ਉਤਸ਼ਾਹ ਦੀ ਛੁਹ ਦੂਜਿਆਂ ਨੂੰ ਲਾਕੇ ਇਹਨਾਂ ਕਵੀਆਂ ਦੀਆਂ ਰਚਨਾਵਾਂ ਪੜ੍ਹਨ ਲਈ ਪ੍ਰੇਰ ਸਕਦਾ ਹੈ। ਕਿਸੇ ਸਾਹਿਤ ਦੇ ਨਵੇਂ ਸਿਰਿਓ ਸੁਰਸੰਤ ਹੋਣ ਵੇਲੇ ਅਜਿਹੇ ਜਤਨ ਹੋਣੇ ਕੁਦਰਤੀ ਹਨ ਤੇ ਆਪਣੀ ਥਾਂ ਲੋੜੀਂਦੇ ਵੀ ਹਨ।

'ਸਤਿਜੁਗੀ ਦਰਬਾਰ’ ਲੇਖ ਵਿਚ ਇਹਨਾਂ ਕਾਫ਼ੀ ਕਲਾ-ਪੂਰਨ ਢੰਗ ਵਿਚ ਪੰਜਾਬੀ ਕਵਿਤਾ ਦੀ ਮਿਲੀ-ਜੁਲੀ ਰਵਾਇਤ ਨੂੰ ਕਹਾਣੀ ਵਰਗਾ ਜਿਸਮ ਦੇ ਕੇ ਬਿਆਨ ਕੀਤਾ ਹੈ, ਏਸ ਦਰਬਾਰ ਵਿਚ ਹਿੰਦੂ ਸੰਤ ਵੀ ਹਨ, ਮੁਸਲਮਾਨ ਸੂਫੀ ਵੀ ਹਨ, ਜਟ ਵੀ ਹੈ ਜਿਹੜਾ ਹੁਣੇ ਪੈਲੀ ਤੋਂ ਆਇਆ ਹੈ। ਇਸ ਲਿਖਤ ਵਿਚ ਕਲਪਨਾ ਦੀ ਛੁਹ ਹੈ, ਬੋਲੀ ਰਸ ਭਰੀ, ਤੇ ਵਹਾ ਵਾਲੀ ਹੈ।

ਇਹਨਾਂ ਦੀਆਂ ਇਹ ਤਿੰਨ ਕਿਤਾਬਾਂ ਸਿਧ ਹਨ, ਜਿਹੜੀਆਂ ਪੰਜਾਬੀ ਬੋਲੀ ਵਿਚ ਸਾਹਿਤਕ ਇਤਿਹਾਸ ਤੇ ਪਰਖ ਦੀਆਂ ਪਹਿਲੀਆਂ ਕਿਤਾਬਾਂ ਹਨ:

੧. ਹੰਸ ਚੋਗ ੨. ਕੋਇਲ ਕ ੩. ਬੰਬੀਹਾ ਬੋਲ

ਇਸ ਤੋਂ ਛੁੱਟ ਇਹਨਾਂ ਨੇ ਇਕ ਕਵਿਤਾ-ਸੰਗ੍ਰਿਹ ਤੇ ਤਿੰਨ ਨਾਟਕ ਵੀ ਲਿਖੇ ਸਨ।

———

੨੫੯