ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀਰ ਸਿੰਘ

[ ੧੮੭੨- ]

*

ਭਾਈ ਵੀਰ ਸਿੰਘ ਨਿਰਸੰਦੇਹ ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦੇ ਮੋਢੀ ਆਖੇ ਜਾ ਸਕਦੇ ਹਨ। ਆਪਦਾ ਜਨਮ ੧੮੭੨ ਵਿਚ ਅੰਮ੍ਰਿਤਸਰ ਵਿਚ ਹੋਇਆ, ਤੇ ਮੁਢਲੀ ਪੜ੍ਹਾਈ ਵੀ ਏਥੇ ਹੀ ਕੀਤੀ। ਓਸ ਤੋਂ ਬਾਅਦ ਵੀ ਇਹ ਹੀ ਸ਼ਹਿਰ ਇਹਨਾਂ ਦੀਆਂ ਸਾਹਿਤਕ ਤੇ ਹੋਰ ਸਰਗਰਮੀਆਂ ਦਾ ਬਹੁਤਾ ਕੇਂਦਰ ਰਿਹਾ।

ਸਿਖ ਧਰਮ ਦੇ ਸੁਧਾਰਕ ਪੱਖਾਂ ਤੋਂ ਪ੍ਰਭਾਵਿਤ ਹੋਕੇ ਉਠੀ ਸਿੰਘ ਸਭਾ ਲਹਿਰ ਦੇ ਆਪ ਮਖੀ ਵਿਚਾਰਵਾਨ ਸਨ- ਤੇ ਆਪਦਾ ਬਹੁਤਾ ਸਾਹਿਤ ਏਸੇ ਲਹਿਰ ਦੀ ਪ੍ਰੇਰਨਾ ਵਿਚੋਂ ਉਪਜਿਆ। ਜਿਥੇ ਆਪ ਨਵੀਂ ਪੰਜਾਬੀ ਕਵਿਤਾ, ਨਵੀਂ ਵਾਰਤਕ, ਨਾਵਲ, ਤੇ ਨਾਟਕ ਦੇ ਮੋਢੀ ਹਨ, ਓਥੇ ਪੰਜਾਬੀ ਦਾ ਪਹਿਲਾ ਸਫ਼ਲ ਅਖ਼ਬਾਰ ‘ਖ਼ਾਲਸਾ ਸਮਾਚਾਰ ਵੀ ਆਪਨੇ ਹੀ ੧੮੯੯ ਵਿਚ ਸ਼ੁਰੂ ਕੀਤਾ।

ਇਹਨਾਂ ਦੀ ਲੇਖਣੀ ਨੇ ਸਿਖ ਧਰਮ ਦੇ ਸਿਧਾਂਤ, ਆਦਰਸ਼ ਤੇ ਇਤਿਹਾਸ ਨੂੰ ਬੜੇ ਹਰਮਨ ਪਿਆਰੇ ਤੇ ਆਮ ਲੋਕਾਂ ਤਕ ਪੁਜ ਸਕਣ ਵਾਲੇ ਰੂਪ ਵਿਚ ਪੇਸ਼ ਕੀਤਾ। ਇਹਨਾਂ ਦੇ ਲਿਖੇ

੨੬o