ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਦੇ ਦੁਆਲੇ ਵਕਤੀ ਸਮਾਜ ਦੀਆਂ ਉਚਾਈਆਂ ਦੇ ਕਿੰਨੇ ਹੀ ਸੁਨਹਿਰੀ ਪਹਿਰਣ ਹੋਣ,ਤੇ ਜ਼ਿੰਦਗੀ ਦੇ ਅਸਲ ਅਧਾਰ-ਕਾਮਿਆਂ ਨੂੰ ਉਚੀ ਪਦਵੀ ਦੇਣੀ--ਅਗਾਂਹ-ਵਧਦੀ ਮਨੁੱਖਤਾ ਨੂੰ ਬੜਾ ਹੀ ਪ੍ਰੇਰਦੇ ਹਨ। ਭਾਈ ਵੀਰ ਸਿੰਘ ਨੇ ਇਹ ਕਥਾ ਬੜੇ ਸੁਹਣੇ ਢੰਗ ਵਿਚ ਲਿਖੀ ਹੈ, ਇਹਦੇ ਸਾਰੇ ਪਾਤ੍ਰ ਜਿਊਂਦੇ ਦਿਸਦੇ ਹਨ, ਬੋਲ ਚਾਲ ਨੂੰ ਕਥਾ ਦੇ ਅਸਰ ਭਰਪੂਰ ਪ੍ਰਗਟਾਵੇ ਲਈ ਖੂਬ ਵਰਤਿਆ ਹੈ। ਤੇ ਕਥਾ ਦੇ ਮੰਤਵ ਨੂੰ ਨਾਟਕੀ ਢੰਗ ਵਿਚ, ਕਹਾਣੀ ਦੇ ਅਮਲ ਵਿਚ, ਬੜੇ ਜ਼ੋਰਦਾਰ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ, ਜਿਵੇਂ:

"ਜੇਹੀ ਪਸੂ ਦੀ ਗਿੱਚੀ ਵਢਕੇ ਰਤ ਚੋ ਲਈ ਤੇਹੀ ਕਿਸੇ ਦੀ ਕਿਰਤ ਵਿਚੋਂ ਜ਼ੋਰ ਛਲ ਨਾਲ ਲੈ ਲੈਣਾ ਰੱਤ ਨਚੋੜਨਾ ਹੈ। ਭਲਾ ਤੇਰਾ ਬ੍ਰਹਮ ਭੋਜ ਸਾਈਂ ਖਾ ਸਕਦਾ ਹੈ? ... ਜਦ ਕਿ ਗ੍ਰਾਹੀ ਗ੍ਰਾਹੀ ਵਿਚ ਹਾਵੇ ਤੇ ਰੋਣ ਦੀ ਝੀਵੀਂ ਬਾਣੀ ਹੈ, ਤੇ ਰੱਤ ਦੇ ਟੇਪੇ ਤੁਪਕਦੇ ਹਨ??"

ਇਹਨਾਂ ਦੀਆਂ ਵਾਰਤਕ ਵਿਚ ਪ੍ਰਸਿਧ ਰਚਨਾਵਾਂ ਇਹ ਹਨ:

੧. ਗੁਰੂ ਨਾਨਕ ਚਮਤਕਾਰ ੨. ਕਲਗੀਧਰ ਚਮਤਕਾਰ ੩. ਬਿਜੈ ਸਿੰਘ ੪. ਸੰਦਰੀ ੫. ਸਤਵੰਤ ਕੌਰ ੬. ਸੁਭਾਗ ਜੀ ਦਾ ਸੁਧਾਰ

२६२