ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/250

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਬਖ਼ਸ਼ ਸਿੰਘ

[ ੧੮੯੫- ]

*

ਗੁਰਬਖ਼ਸ਼ ਸਿੰਘ ੧੮੯੫ ਵਿਚ ਸਿਆਲਕੋਟ ਵਿਚ ਪੈਦਾ ਹੋਏ। ਪੜ੍ਹਾਈ ਸਿਆਲਕੋਟ, ਰੁੜਕੀ ਤੇ ਮਿਸ਼ੀਗਨ (ਅਮ੍ਰੀਕਾ) ਵਿਚ ਪੂਰੀ ਕੀਤੀ। ਅਮੀਕਾ ਵਿਚ ਵੀ ਨੌਕਰੀ ਕੀਤੀ ਤੇ ਫੇਰ ਹਿੰਦੁਸਤਾਨ ਆਕੇ ਰੇਲਵੇ ਵਿਚ ਇੰਜੀਨੀਅਰ ਲਗ ਗਏ।

ਲਿਖਣ ਦਾ ਸ਼ੌਕ ਅਮ੍ਰੀਕਾ ਵਿਚ ਹੀ ਕਾਫ਼ੀ ਜਾਗਿਆ। ਓਥੇ ਅੰਗਰੇਜ਼ੀ ਵਿਚ ਕੁਝ ਚੀਜ਼ਾਂ ਲਿਖੀਆਂ,ਜਿਨਾਂ ਵਿਚੋਂ ਕਈ ਪਿਛੋਂ ਆਪ ਇਹਨਾਂ ਨੇ ਪੰਜਾਬੀ ਵਿਚ ਅਨੁਵਾਦ ਕੀਤੀਆਂ। ਇਹਨਾਂ ਵਿਚੋਂ ਕੁਝ ਇਕ ‘ਰਾਜਕੁਮਾਰੀ ਲਤਿਕਾ', 'ਪ੍ਰੀਤ ਮੁਕਟ' (ਨਾਟਕ), 'ਮੇਰੇ ਦਾਦੀ ਜੀ' (ਲੇਖ) 'ਭੁਖੀ ਆਤਮਾ' ( ਕਹਾਣੀ) ਹਨ।

੧੯੩੩ ਵਿਚ ਇਹਨਾਂ ਆਪਣਾ ਸਿਧ ਮਾਸਕ-ਪਤ੍ਰ ‘ਪ੍ਰੀਤ-ਲੜੀ ਸ਼ੁਰੂ ਕੀਤਾ। ਇਸ ਮਾਸਕ ਪੜ੍ਹ ਰਾਹੀਂ ਪੰਜਾਬੀ ਸਾਹਿਤ ਨੂੰ ਨਵੇਂ ਜ਼ਮਾਨੇ ਦੀਆਂ ਕਦਰਾਂ ਮੁਤਾਬਕ ਬਦਲਣ, ਤੇ ਸਾਂਝੀ ਮਨੁਖੀ ਦਿਲਚਸਪੀ ਵਾਲਾ ਗ਼ੈਰ-ਫ਼ਿਰਕੂ ( Seoular) ਬਣਾਨ ਵਿਚ ਇਹਨਾਂ ਦਾ ਸਭ ਤੋਂ ਵਡਾ ਹਿਸਾ ਹੈ। ੧੯੩੫ ਤੋਂ ਬਾਅਦ ਪੰਜਾਬੀ ਸਾਹਿਤ ਦੇ ਕਵਿਤਾ ਤੋਂ ਛੁਟ ਹਰ ਇਕ ਅੰਗ ਤੇ ਇਹਨਾਂ ਦਾ | ਸਭ ਤੋਂ ਵਧ ਅਸਰ ਪਿਆ ਹੈ। ਇਨ੍ਹਾਂ ਪੰਜਾਬੀ ਵਾਰਤਕ ਤੇ ਕਹਾਣੀ ਕਲਾ ਨੂੰ ਨਵੀਆਂ ਸਿਖਰਾਂ ਤਕ ਖੜਿਆ ਹੈ। ਇਹਨਾਂ ਨੇ ਪੰਜਾਬੀ ਵਾਰਤਕ ਦੇ ਰੂਪ, ਬਿਆਨ ਕਰਨ ਦੀ ਯੋਗਤਾ, ਸ਼ਬਦ

੨੬੫