ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਇਹਨਾਂ ਦੇ ਇਹ ਲੇਖ-ਸੰਗ੍ਰਹਿ ਬੜੇ ਪ੍ਰਸਿਧ ਹਨ:
੧. ਸਾਵੀਂ ਪਧਰੀ ਜ਼ਿੰਦਗੀ | ੨. ਪਰਮ ਮਨੁਖ |
੩. ਮੇਰੀਆਂ ਅਭੁੱਲ ਯਾਦਾਂ | ੪. ਨਵਾਂ ਸ਼ਿਵਾਲਾ |
੫. ਨਵੀਂ ਤਕੜੀ ਦੁਨੀਆਂ | ੬. ਚੰਗੇਰੀ ਦੁਨੀਆਂ |
ਤੇਜਾ ਸਿੰਘ
[੧੮੯੬-]
*
ਆਪ ਪੰਜਾਬੀ ਬੋਲੀ ਦੇ ਮੰਨੇ ਹੋਏ ਵਿਦਵਾਨ ਹਨ। ਕਾਫ਼ੀ ਦੇਰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਅੰਗੇਜ਼ੀ ਦੇ ਪ੍ਰੋਫ਼ੈਸਰ ਰਹੇ ਹਨ, ਤੇ ਹੁਣ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਹਨ।
ਆਪਨੇ ਗੁਰਬਾਣੀ ਤੇ ਪੰਜਾਬੀ ਬੋਲੀ ਬਾਰੇ ਸੁਲਝੀ ਹੋਈ ਤੋਂ ਸਾਇੰਸੀ ਖੋਜ ਤੇ ਨਵੀਂ ਸਾਹਿਤਕ-ਪਰਖ ਦੇ ਖੇਤਰ ਵਿਚ ਬੜਾ ਨਿਗਰ ਕੰਮ ਕੀਤਾ ਹੈ। ਇਹਨਾਂ ਦੀ ਵਿਦਵਤਾ, ਤੇ ਸਾਹਿਤਕ 'ਗਿਆਨ ਤੋਂ ਕਈ ਚੰਗੇ ਲਿਖਾਰੀਆਂ ਨੇ ਸਹਾਇਤਾ ਲਈ ਹੈ।
ਇਹਨਾਂ ਨੇ ਭਾਵੇਂ ਥੋੜੀ ਵਾਰਤਕ ਲਿਖੀ ਹੈ - ਪਰ ਜਿੰਨੀ ਲਿਖੀ ਹੈ, ਉਹ ਬੜੀ ਸੁਥਰੀ, ਸ਼ੁਧ ਬੋਲੀ ਦੇ ਲਿਹਾਜ਼ ਤੋਂ ਇਕ ਮਿਸਾਲ, ਤੇ ਨੁਕਤਾਨਜ਼ਰ ਤੋਂ ਖੁਲ੍ਹੇ ਪਿੜਾਂ ਵਿਚ ਵਿਚਾਰਨ
੨੬੭.