ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/255

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਰਰਸ ਸਾਨੂੰ ਇਹਨਾਂ ਦੀਆਂ ਲਿਖਤਾਂ ਵਿਚ ਨਹੀਂ ਮਿਲਦਾ-ਪਰ ਹਾਲੀ ਤਕ ਪੰਜਾਬੀ ਸਾਹਿਤ ਵਿਚ ਇਹਨਾਂ ਦਾ ਖੱਪਾ ਹਾਸ ਰਸ ਦੇ ਪਿੜ ਵਿਚ ਕੋਈ ਨਹੀਂ ਪੂਰ ਸਕਿਆ। ਇਹਨਾਂ ਆਪਣੇ ਵੇਲੇ ਦੇ ਸਮਾਜ ਦੇ ਕਈ ਪਹਿਲੂਆਂ ਤੇ ਹਸੌਣੇ ਵਿਅੰਗ ਵਿਚ ਲਿਖਿਆ, ਤੇ ਗੁਝੀ ਸ਼ਕਲ ਵਿਚ ਸੁਧਾਰਕ ਇਸ਼ਾਰੇ ਕੀਤੇ। ਇਹਨਾਂ ਦੀਆਂ ਹਾਸਰਸ ਦੀਆਂ ਪ੍ਰਸਿਧ ਰਚਨਾਵਾਂ "ਹਸਦੇ ਹੰਝੂ" ਵਾਰਤਕ "ਬਾਦਸ਼ਾਹੀਆਂ" (ਕਵਿਤਾ) ਹਨ।

—————

ਨਾਨਕ ਸਿੰਘ

[ ੧੮੯੭ - ]

*

ਆਪ ੧੮੯੭ ਵਿਚ ਚਕ ਹਮੀਦ, ਜ਼ਿਲਾ ਜਿਹਲਮ ਵਿਚ ਪੈਦਾ ਹੋਏ। ਆਪ ਇਸ ਵੇਲੇ ਪੰਜਾਬੀ ਦੇ ਸਭ ਤੋਂ ਵਧ ਪੜ੍ਹੇ ਜਾਣ ਵਾਲੇ ਨਾਵਲ ਲਿਖਾਰੀ ਹਨ, ਤੇ ਪੰਜਾਬੀ ਵਿਚ ਨਾਵਲ ਦੇ ਵਿਕਾਸ ਵਿਚ ਆਪਦਾ ਸਭ ਤੋਂ ਵਡਾ ਹਿਸਾ ਹੈ। ਪੰਜਾਬੀ ਪੜ੍ਹਨ ਵਾਲੇ ਲੋਕਾਂ ਦਾ ਘੇਰਾ ਵਧਾਣ ਲਈ ਆਪਦੀਆਂ ਲਿਖਤਾ ਨੇ ਬੜਾ ਕੰਮ ਕੀਤਾ ਹੈ। ਨਾਵਲ ਤੋਂ ਛਟ ਆਪਨੇ ਕਹਾਣੀਆਂ ਵੀ ਬੜੀਆਂ ਲਿਖੀਆਂ ਹਨ ਤੇ ਇਹ ਵੀ ਆਪਦੇ ਨਾਵਲਾਂ ਵਾਂਗ ਹੀ ਲੋਕ-ਪ੍ਰਿਯਾ ਹਨ। ਆਪਦੀਆਂ ਲਿਖਤਾਂ ਨੇ ਪੰਜਾਬੀ ਸਾਹਿਤ ਨੂੰ ਨਿਰੋਲ ਸਿੱਖੀ ਧਾਰਮਕ ਰੰਗਣ ਦੇ ਪਿੜ ਵਿਚੋ

੨੭੦