ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/260

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਵਧ ਅਸਰ ਹੈ। ਇਹਨਾਂ ਤੋਂ ਬਾਅਦ ਦਾ ਕੋਈ ਕਵੀ ਨਹੀਂ ਜਿਨ੍ਹੇਂ ਇਹਨਾਂ ਦੀ ਕਾਵਿ-ਕਲਾ ਤੋਂ ਕੁਝ ਨ ਸਿਖਿਆ ਹੋਵੇ। ਇਹ ਪੰਜਾਬੀ ਤੇ ਫ਼ਾਰਸੀ ਦੇ ਪੁਰਾਣੇ ਸਾਹਿਤ ਦੇ ਬੜੇ ਚੰਗੇ ਵਿਦਵਾਨ ਹਨ, ਤੇ ਨਾਲ ਹੀ ਨਵੇਂ ਪਛਮੀ ਸਾਹਿਤ ਦੇ ਵਿਚਾਰਾਂ ਤੇ ਰੂਪ ਤੋਂ ਵੀ ਬੜੀ ਚੰਗੀ ਤਰ੍ਹਾਂ ਜਾਣੂ ਹਨ। ਇਹਨਾਂ ਕਾਰਨਾਂ ਕਰਕੇ ਹੀ ਇਹਨਾਂ ਦੀ ਕਵਿਤਾ ਵਿਚ ਨਵੀਨਤਾ ਦੇ ਨਾਲ ਆਪਣੇ ਸਾਹਿਤਕ ਵਿਰਸੇ ਵਿਚ ਰਚੇ ਮਿਚੇ ਹੋਣ ਦੀ ਜ਼ਰੂਰੀ ਸਿਫ਼ਤ ਵੀ ਮਿਲਦੀ ਹੈ।

ਨਵੀਂ ਪੰਜਾਬੀ ਕਵਿਤਾ ਵਿਚੋਂ ਇਹਨਾਂ ਦੀ ਕਿਤਾਬ 'ਸਾਵੇ ਪਤ੍ਰ' ਜਿੰਨੀ ਮਸ਼ਹੂਰ ਹੋਰ ਕੋਈ ਕਿਤਾਬ ਨਹੀਂ ਹੋਈ। ਇਹਨਾਂ ਨੇ ਨਵੀਂ ਪੰਜਾਬੀ ਕਵਿਤਾ ਨੂੰ ਸਿੱਖ ਧਰਮ ਦੇ ਚੌਗਿਰਦੇ ਵਿਚੋਂ ਬਾਹਰ ਲਿਆਕੇ ਸਭਨਾਂ ਪੰਜਾਬੀਆਂ ਦੇ ਮਾਣਨ-ਯੋਗ ਬਣਾਨ ਵਿਚ ਬੜਾ ਅਹਿਮ ਕੰਮ ਕੀਤਾ ਹੈ।

ਆਪ ਦੀ ਵਾਰਤਕ ਆਮ ਤੌਰ ਤੇ ਕਹਾਣੀਆਂ ਦੀ ਸ਼ਕਲ ਵਿਚ ਮਿਲਦੀ ਹੈ। ਭਾਵੇਂ ਆਪਨੇ ਥੋੜੀਆਂ ਈ ਕਹਾਣੀਆਂ ਲਿਖੀਆਂ ਹਨ, ਪਰ ਇਹ ਕਾਫ਼ੀ ਸਲਾਹੀਆਂ ਗਈਆਂ ਹਨ। ਇਸ ਸੰਗ੍ਰਹਿ ਵਿਚ ਦਿਤੀ ਚੀਜ਼ ਇਹਨਾਂ ਦੀ ਕਹਾਣੀਆਂ ਦੀ ਇਕੋ ਇਕ ਕਿਤਾਬ "ਨਿਕੀ ਨਿਕੀ ਵਾਸ਼ਨਾ" ਵਿੱਚੋਂ ਲਈ ਗਈ ਹੈ।

ਆਪ ਮਾਸਕ-ਪਤ੍ਰ 'ਪੰਜ ਦਰਿਆ' ਦੇ ਐਡੀਟਰ ਹਨ।

——————

੨੭੫